ਓਡੀਸ਼ਾ ਦੇ ਪੁਰੀ ਤੋਂ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਸ਼ੁਰੂ ਹੋਈ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਰੱਥ ਯਾਤਰਾ ਵਿੱਚ ਹਿੱਸਾ ਲਿਆ। ਭਗਵਾਨ ਜਗਨਨਾਥ, ਵੱਡੇ ਭਰਾ ਬਲ ਭੱਦਰ ਅਤੇ ਭੈਣ ਸੁਭੱਦਰਾ ਦੇ ਤਿੰਨ ਵੱਖ-ਵੱਖ ਰੱਥ ਸਨ। ਰੱਥ ਯਾਤਰਾ ਸ਼ਾਮੀਂ ਕਰੀਬ 4 ਵਜੇ ਸ਼ੁਰੂ ਹੋਈ ਅਤੇ ਥੋੜੇ ਸਮੇਂ 'ਚ ਯਾਤਰਾ ਗੁੰਡੀਚਾ ਮੰਦਰ ਪਹੁੰਚ ਗਈ। ਸ੍ਰੀ ਮੰਦਰ ਤੋਂ ਗੁੰਡੀਚਾ ਮੰਦਰ ਤੱਕ ਦੀ ਦੂਰੀ ਕਰੀਬ 3 ਕਿਲੋਮੀਟਰ ਹੈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਓਡੀਸ਼ਾ ਪਹੁੰਚੇ। ਭਗਵਾਨ ਸ਼੍ਰੀ ਕ੍ਰਿਸ਼ਣ, ਬਲ ਭੱਦਰ ਅਤੇ ਸੁਭੱਦਰਾ ਦੀ ਪੂਜਾ ਕੀਤੀ ਗਈ ਅਤੇ ਰੱਥ ਯਾਤਰਾ ਵੀ ਕੱਢੀ ਗਈ।
ਜਗਨਨਾਥ ਰੱਥ ਯਾਤਰਾ 'ਚ ਸ਼ਰਧਾਲੂਆਂ ਦਾ ਲੱਗਾ ਤਾਤਾ
ਓਡੀਸ਼ਾ ਦੇ ਪੁਰੀ 'ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ 'ਚ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ। ਇੱਕ ਹਫ਼ਤੇ ਤੱਕ ਚੱਲਣ ਵਾਲੇ ਇਸ ਪਰੋਗ੍ਰਾਮ ਵਿੱਚ ਕਰੀਬ 2 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
ਫ਼ੋਟੋ
ਓਡੀਸ਼ਾ ਦੇ ਪੁਰੀ ਦਾ ਸ੍ਰੀ ਜਗਨਨਾਥ ਮੰਦਰ ਇੱਕ ਵਿਸ਼ਵ ਪੱਧਰ 'ਤੇ ਮਸ਼ਹੁਰ ਹਿੰਦੂ ਮੰਦਰ ਹੈ, ਜੋ ਭਗਵਾਨ ਜਗਨਨਾਥ (ਸ਼੍ਰੀ ਕ੍ਰਿਸ਼ਣ) ਨੂੰ ਸਮਰਪਿਤ ਹੈ। ਜਗਨਨਾਥ ਦਾ ਅਰਥ ਜਗਤ ਦਾ ਸਵਾਮੀ ਹੁੰਦਾ ਹੈ। ਇਸ ਮੰਦਰ ਨੂੰ ਹਿੰਦੂਆਂ ਦੇ ਚਾਰ ਧਾਮਾਂ ਚੋਂ ਇੱਕ ਮੰਨੀਆ ਜਾਂਦਾ ਹੈ। ਇਸ ਨਗਰੀ ਨੂੰ ਜਗਨਨਾਥਪੁਰੀ ਦੇ ਨਾਂਅ ਵੱਜੋਂ ਵੀ ਜਾਣਿਆ ਜਾਂਦਾ ਹੈ।
ਇੱਕ ਹਫ਼ਤੇ ਤੱਕ ਚੱਲਣ ਵਾਲੇ ਇਸ ਪਰੋਗ੍ਰਾਮ ਵਿੱਚ ਕਰੀਬ 2 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਜੋ ਪਿਛਲੇ ਸਾਲ ਤੋਂ 30 ਫੀਸਦੀ ਜ਼ਿਆਦਾ ਹਨ। ਰੱਥ ਯਾਤਰਾ ਲਈ 10 ਹਜ਼ਾਰ ਦੇ ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ।