ਨਵੀਂ ਦਿੱਲੀ: ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਖ਼ਾਰਜ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਇਨ ਹਾਊਸ ਪੈਨਲ ਨੇ ਮਹਿਲਾ ਕਰਮਚਾਰੀ ਦੀ ਇਸ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ। ਜਸਟਿਸ ਐਸ.ਏ ਬੋਬਡੇ, ਜਸਟਿਸ ਇੰਦੂ ਮਲਹੋਤਰਾ ਅਤੇ ਜਸਟਿਸ ਇੰਦਰਾ ਬੈਨਰਜੀ ਦੇ ਪੈਨਲ ਨੇ ਇਹ ਫੈ਼ਸਲਾ ਸੁਣਾਇਆ ਹੈ। ਪੈਨਲ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ।
ਜਿਨਸੀ ਸ਼ੋਸ਼ਣ ਮਾਮਲੇ 'ਚ CJI ਰੰਜਨ ਗੋਗੋਈ ਨੂੰ ਮਿਲੀ ਕਲੀਨ ਚਿੱਟ - supreme court
ਸੁਪਰੀਮ ਕੋਰਟ ਦੇ ਇਨ ਹਾਊਸ ਪੈਨਲ ਨੇ ਸਬੂਤ ਨਾ ਮਿਲਣ ਦੇ ਚੱਲਦੇ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਯਮ 2003 ਦੇ ਮੁਤਾਬਕ ਇਨ ਹਾਊਸ ਪੈਨਲ ਪੈਨਲ ਜਾਂਚ ਨੂੰ ਜਨਤਕ ਨਹੀਂ ਕਰੇਗਾ।
ਫ਼ੋਟੋ
ਸੁਪਰੀਮ ਕੋਰਟ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਯਮ 2003 ਦੇ ਮੁਤਾਬਕ ਇਨ ਹਾਊਸ ਪੈਨਲ ਜਾਂਚ ਨੂੰ ਜਨਤਕ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।
Last Updated : May 6, 2019, 6:47 PM IST