ਨੀਰਵ ਮੋਦੀ ਦੇ ਲੰਡਨ 'ਚ ਬੇਖ਼ੌਫ ਘੁੰਮਣ 'ਤੇ ਕਾਂਗਰਸ ਨੇ ਕਸਿਆ ਮੋਦੀ 'ਤੇ ਤੰਜ - narendra modi
ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ 'ਚ ਦੋਸ਼ੀ ਨੀਰਵ ਮੋਦੀ ਦੇ ਲੰਡਨ ਵਿੱਚ ਸ਼ਰੇਆਮ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਾਧਿਆ ਨਿਸ਼ਾਨਾ।
ਨੀਰਵ ਮੋਦੀ ਦੇ ਲੰਡਨ 'ਚ ਬੇਖ਼ੌਫ ਘੁੰਮਣ 'ਤੇ ਕਾਂਗਰਸ ਨੇ ਕਸਿਆ ਮੋਦੀ 'ਤੇ ਤੰਜ
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ 'ਚ ਦੋਸ਼ੀ ਨੀਰਵ ਮੋਦੀ ਦੇ ਲੰਡਨ ਵਿੱਚ ਸ਼ਰੇਆਮ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰਦਿਆਂ ਕਵਿਤਾ ਰਾਹੀਂ ਮੋਦੀ 'ਤੇ ਤੰਜ ਕਸਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਨਾਲ 14,500 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਇਨਫ਼ੋਰਸਮੈਂਟ ਡਾਈਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਦੇ ਮਾਮਲੇ 'ਚ ਜਾਂਚ ਕਰ ਰਿਹਾ ਹੈ। ਰਿਪੋਰਟ ਮੁਤਾਬਕ ਪੀਐਨਬੀ ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ ਦੇ ਵੈਸਟ ਐਂਡ ਇਲਾਕੇ ਵਿੱਚ ਰਿਹਾ ਹੈ ਅਤੇ ਡਾਇਮੰਡ ਬਿਜ਼ਨਸ ਚਲਾ ਰਿਹਾ ਹੈ।