ਰਾਂਚੀ: ਜ਼ਿਲ੍ਹਾ ਅਦਾਲਤ ਨੇ ਰਿਚਾ ਨੂੰ ਫੇਸਬੁੱਕ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਜ਼ਮਾਨਤ ਲਈ ਪੰਜ ਕੁਰਾਨ ਵੰਡਣ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ। ਸਹਾਇਕ ਪਬਲਿਕ ਵਕੀਲ ਦਾ ਅਰਜ਼ੀ 'ਤੇ ਬੁੱਧਵਾਰ ਨੂੰ ਅਦਾਲਤ ਨੇ ਕੁਰਾਨ ਵੰਡਣ ਦੀ ਸ਼ਰਤ ਨੂੰ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜ਼ਮਾਨਤ ਦੇ ਬਦਲੇ ਕੁਰਾਨ ਵੰਡਣ ਦੇ ਫੈਸਲੇ ਦਾ ਬਾਰ ਐਸੋਸੀਏਸ਼ਨ ਨੇ ਵੀ ਵਿਰੋਧ ਕੀਤਾ।
ਕੀ ਹੈ ਮਾਮਲਾ?ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ 12 ਜੁਲਾਈ ਨੂੰ ਸਦਰ ਅੰਜੁਮਨ ਕਮੇਟੀ, ਪਿਠੋਰਿਆ ਵਲੋਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਸੀ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਪਿਛਲੇ ਤਿੰਨ ਦਿਨਾਂ ਤੋਂ ਰਿਚਾ ਫੇਸਬੁੱਕ ਸਾਈਟ ਉੱਤੇ ਕਿਸੇ ਧਰਮ ਵਿਸ਼ੇਸ਼ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰ ਰਹੀ ਹੈ। ਇਸਦਾ ਪ੍ਰਚਾਰ ਕਰ ਰਹੀ ਹੈ। ਇਸ ਨਾਲ ਇਲਾਕੇ 'ਚ ਕਦੇ ਵੀ ਧਾਰਮਿਕ ਭਾਵਨਾ ਭੜਕ ਸਕਦੀ ਹੈ। ਸ਼ਿਕਾਇਤ ਦਰਜ ਹੋਣ ਦੇ ਤਿੰਨ ਘੰਟੇ ਦੇ ਅੰਦਰ ਰਿਚਾ ਪਟੇਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ। ਉੱਥੇ ਹੀ, ਜੇਲ੍ਹ ਭੇਜੇ ਜਾਣ ਤੋਂ ਬਾਅਦ ਲਗਾਤਾਰ ਹਿੰਦੂ ਸੰਗਠਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।ਸੋਮਵਾਰ ਨੂੰ ਜੁਡੀਸ਼ੀਅਲ ਮੈਜਿਸਟਰੇਟ ਮਨੀਸ਼ ਕੁਮਾਰ ਸਿੰਘ ਦੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਰਿਚਾ ਨੂੰ ਇੱਕ ਸ਼ਰਤ ਰੱਖ ਜ਼ਮਾਨਤ ਦਿੱਤੀ। ਜਜ ਨੇ ਕਿਹਾ ਕਿ ਰਿਚਾ ਨੂੰ 15 ਦਿਨਾਂ ਦੇ ਅੰਦਰ ਪੰਜ ਕੁਰਾਨ ਵੰਡਣੇ ਹੋਣਗੇ। ਮੰਗਲਵਾਰ ਨੂੰ ਰਿਚਾ ਭਾਰਤੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਕੁਰਾਨ ਨਹੀਂ ਵੰਡੇਗੀ। ਉਹ ਅਦਾਲਤ ਦੇ ਕੁਰਾਨ ਵੰਡਣ ਦੇ ਆਦੇਸ਼ ਨੂੰ ਹਾਈਅਰ ਕੋਰਟ ਵਿੱਚ ਚੁਣੌਤੀ ਦੇਵੇਗੀ। ਰਿਚਾ ਨੇ ਕਿਹਾ ਕਿ ਅੱਜ ਅਦਾਲਤ ਕੁਰਾਨ ਵੰਡਣ ਲਈ ਕਹਿ ਰਹੀ ਹੈ, ਕੱਲ ਨਮਾਜ਼ ਪੜਣ ਲਈ ਕਹੇਗੀ, ਇਸਲਾਮ ਕਬੂਲ ਕਰਨ ਲਈ ਕਹੇਗੀ। ਇੱਥੇ ਕਿੱਥੋਂ ਤੱਕ ਜਾਇਜ਼ ਹੈ। ਅਸੀਂ ਕਿਸੇ ਧਰਮ ਦੀ ਬੇਇੱਜ਼ਤੀ ਨਹੀਂ ਕੀਤੀ ਹੈ।