ਨਵੀਂ ਦਿੱਲੀ: ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ 28 ਮਾਰਚ ਤੋਂ ਦੂਰਦਰਸ਼ਨ ਦੇ ਨੈਸ਼ਨਲ ਚੈਨਲ 'ਤੇ ਰਾਮਾਇਣ ਦੇ ਪ੍ਰਸਾਰਣ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਰਾਮਾਇਣ ਦਾ ਪਹਿਲਾ ਐਪੀਸੋਡ ਸਵੇਰੇ 9 ਵਜੇ ਅਤੇ ਦੂਜਾ ਐਪੀਸੋਡ ਰਾਤ ਦੇ 9 ਵਜੇ ਪ੍ਰਸਾਰਿਤ ਹੋਵੇਗਾ।
ਇਸ ਜਾਣਕਾਰੀ ਉਨ੍ਹਾਂ ਨੇ ਆਪਣੇ ਟਵੀਟਰ 'ਤੇ ਟਵੀਟ ਕਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਜਨਤਾ ਦੀ ਮੰਗ 'ਤੇ ਸ਼ਨੀਵਾਰ 28 ਮਾਰਚ ਤੋਂ ਦੂਰਦਰਸ਼ਨ ਦੇ ਨੈਸ਼ਨਲ ਚੈਨਲ 'ਤੇ ਰਾਮਾਇਣ ਦਾ ਪ੍ਰਸਾਰਣ ਕੀਤਾ ਜਾਵੇਗਾ।