ਪੰਜਾਬ

punjab

ETV Bharat / bharat

ਅਪ੍ਰੈਲ ਮਹੀਨੇ ਦੀ ਕੇਂਦਰੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ 'ਚ ਸਿਰਫ਼ 1 ਫੀਸਦੀ ਵੰਡਿਆ: ਪਾਸਵਾਨ - ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਕੇਂਦਰ ਵੱਲੋ ਅਪ੍ਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਵਿੱਚ ਸਿਰਫ਼ 1 ਫੀਸਦੀ ਹੀ ਵੰਡਿਆ ਗਿਆ ਹੈ।

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ

By

Published : May 7, 2020, 3:33 PM IST

ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਕੇਂਦਰ ਵੱਲੋ ਅਪ੍ਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਵਿੱਚ ਸਿਰਫ਼ 1 ਫੀਸਦੀ ਹੀ ਵੰਡਿਆ ਗਿਆ ਹੈ।

ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਲੌਕਡਾਊਨ ਦੇ ਕਾਰਨ ਦੇਸ਼ ਦੇ ਹਰ ਕੋਨੇ ਤੱਕ ਅਨਾਜ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਹਿਤ ਪੰਜਾਬ ਨੂੰ ਵੀ ਅ੍ਰਪੈਲ ਮਹੀਨੇ ਵਿੱਚ 70,725 ਟਨ ਅਨਾਜ ਭੇਜਿਆ ਹੈ ਪਰ ਪੰਜਾਬ ਸਰਕਾਰ ਨੇ ਸਿਰਫ਼ 1 ਫੀਸਦੀ ਯਾਨਿ 1.39 ਲੱਖ ਲਾਭਪਾਤਰੀਆਂ ਨੂੰ 688 ਟਨ ਅਨਾਜ ਵੰਡਿਆ ਹੈ। ਇਸ ਦੇ ਨਾਲ ਹੀ ਪਾਸਵਾਨ ਨੇ ਪੰਜਾਬ ਮੁੱਖ ਮੰਤਰੀ ਨੂੰ ਅਪੀਲ ਕਰਦਿਆ ਕਿਹਾ ਕਿ ਅਨਾਜ ਵੰਡਣ ਵਿੱਚ ਸਰਕਾਰ ਤੇਜ਼ੀ ਲਿਆਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਵੀ ਕੇਂਦਰ ਵੱਲੋਂ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਹਮਲਾ ਕੀਤਾ ਸੀ। ਹਰਸਿਮਰਤ ਨੇ ਕਿਹਾ ਸੀ ਕਿ ਪੂਰੇ ਸੂਬੇ ਵਿਚੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਭਾਵੇਂਕਿ ਮਈ ਮਹੀਨੇ ਲਈ ਕੇਂਦਰੀ ਰਾਹਤ, ਜਿਸ ਵਿਚ ਕਣਕ ਅਤੇ ਦਾਲਾਂ ਸ਼ਾਮਲ ਹਨ, ਪੰਜਾਬ ਵਿੱਚ ਪਹੁੰਚ ਚੁੱਕੀ ਹੈ, ਪਰੰਤੂ ਅਜੇ ਤੱਕ ਪਿਛਲੇ ਮਹੀਨੇ ਦਾ ਰਾਸ਼ਨ ਵੀ ਲੋਕਾਂ ਵਿਚ ਵੰਡਿਆ ਨਹੀਂ ਗਿਆ ਹੈ।

ਇਹ ਵੀ ਪੜੋ: ਭਾਰਤ ਵਿੱਚ ਗੈਸ ਲੀਕ ਦੀਆਂ ਪ੍ਰਮੁੱਖ ਘਟਨਾਵਾਂ 'ਤੇ ਨਜ਼ਰ

ਉਨ੍ਹਾਂ ਕਿਹਾ ਕਿ ਹੁਣ ਤਕ ਬਹੁਤ ਥੋੜ੍ਹਾ ਰਾਸ਼ਨ ਵੰਡਿਆ ਗਿਆ ਹੈ, ਜਦਕਿ ਹੁਣ ਤਕ ਕੇਂਦਰ ਵੱਲੋਂ ਪੰਜਾਬ ਦੀ ਅੱਧੀ ਅਬਾਦੀ ਯਾਨਿ 1.4 ਕਰੋੜ ਲੋਕਾਂ ਲਈ ਸੂਬਾ ਸਰਕਾਰ ਨੂੰ ਇੱਕ ਲੱਖ ਮੀਟਰਿਕ ਟਨ ਕਣਕ ਅਤੇ 6 ਹਜ਼ਾਰ ਮੀਟਰਿਕ ਟਨ ਦਾਲਾਂ ਭੇਜੀਆਂ ਜਾ ਚੁੱਕੀਆਂ ਹਨ।

ABOUT THE AUTHOR

...view details