ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਉੱਘੇ ਵਕੀਲ ਅਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਜੇਠਮਲਾਨੀ ਪਿਛਲੇ ਕਈ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ 96ਵੇਂ ਜਨਮਦਿਨ ਤੋਂ ਸਿਰਫ਼ 6 ਦਿਨ ਪਹਿਲਾ ਉਨ੍ਹਾਂ ਦਾ ਦੇਹਾਂਤ ਆਪਣੇ ਘਰ ਵਿਖੇ ਹੋਇਆ ਹੈ।
ਰਾਮ ਜੇਠਮਲਾਨੀ ਇੱਕ ਪ੍ਰਸਿੱਧ ਵਕੀਲ ਦੇ ਨਾਲ ਇੱਕ ਰਾਜਨੇਤਾ ਸੀ। ਇਸ ਸਮੇਂ ਉਹ ਆਰ.ਜੇ.ਡੀ. ਤੋਂ ਰਾਜ ਸਭਾ ਮੈਂਬਰ ਸਨ। 95 ਸਾਲਾ ਜੇਠਮਲਾਨੀ ਨੇ ਸਤੰਬਰ 2017 ਵਿੱਚ ਰਿਟਾਇਰ ਹੋਣ ਦੀ ਐਲਾਨ ਕੀਤਾ ਸੀ। ਰਾਮ ਜੇਠਮਲਾਨੀ ਨੇ ਕਈ ਪ੍ਰਸਿੱਧ ਕੇਸ ਲੜੇ ਹਨ, ਜਿਸ 'ਚ ਇੰਦਰਾ ਗਾਂਧੀ ਦੇ ਕਾਤਲਾਂ ਦੇ ਕੇਸ, ਡਾਨ ਹਾਜੀ ਮਸਤਾਨ ਅਤੇ ਹਰਸ਼ਦ ਮਹਿਤਾ, ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਵਰਗੇ ਹਾਈ-ਪ੍ਰੋਫਾਈਲ ਕੇਸਾਂ ਦੀ ਉਨ੍ਹਾਂ ਨੇ ਨੁਮਾਇੰਦਗੀ ਕੀਤੀ ਹੈ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੇ ਵਕੀਲ ਵਜੋਂ ਪੇਸ਼ ਹੋਏ। ਇੰਨਾ ਹੀ ਨਹੀਂ ਉਨ੍ਹਾਂ ਏਮਜ਼ ਦੇ ਡਾਕਟਰ ਅਤੇ ਇੰਦਰਾ ਗਾਂਧੀ ਦੇ ਸਰੀਰ ਦਾ ਪੋਸਟ ਮਾਰਟਮ ਕਰਨ ਵਾਲੇ ਟੀਡੀ ਡੋਗਰਾ ਵੱਲੋਂ ਦਿੱਤੇ ਗਏ ਮੈਡੀਕਲ ਸਬੂਤਾਂ ਨੂੰ ਵੀ ਚੁਣੌਤੀ ਦਿੱਤੀ ਸੀ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੇ ਇਸ ਕੇਸ 'ਤੇ ਇਤਰਾਜ਼ ਜਤਾਇਆ ਸੀ। ਜੇਠਮਲਾਨੀ ਦਾ ਜਨਮ 14 ਸਤੰਬਰ 1923 ਨੂੰ ਸਿੰਧ ਪ੍ਰਾਂਤ ਦੇ ਸਿੱਖਰਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਮ ਸਭ ਤੋਂ ਪਹਿਲਾਂ 1959 ਵਿੱਚ ਕੇ.ਐਮ. ਨਾਨਾਵਤੀ ਬਨਾਮ ਮਹਾਰਾਸ਼ਟਰ ਸਰਕਾਰ ਨਾਲ ਕੇਸ ਲੜਨ ਤੋਂ ਬਾਅਦ ਸਾਹਮਣੇ ਆਇਆ ਸੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਪਾਕਿਸਤਾਨ ਦਾ ਏਅਰਸਪੇਸ ਖੋਲਣ ਤੋਂ ਇਨਕਾਰ
ਜੇਠਮਲਾਨੀ ਨੂੰ 2010 ਵਿੱਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ, ਉਨ੍ਹਾਂ 6ਵੀਂ ਅਤੇ 7ਵੀਂ ਲੋਕ ਸਭਾ ਵਿੱਚ ਮੁੰਬਈ ਤੋਂ ਭਾਜਪਾ ਦੀ ਟਿਕਟ ਉੱਤੇ ਚੋਣ ਜਿੱਤੀ ਸੀ। ਜੇਠਮਲਾਨੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕਾਨੂੰਨ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸਨ। ਦੱਸਣਯੋਗ ਹੈ ਕਿ 2004 ਵਿੱਚ ਅਟਲ ਬਿਹਾਰੀ ਵਾਜਪਾਈ ਦੇ ਵਿਰੁੱਧ ਲਖਨਉ ਸੀਟ ਤੋਂ ਉਨ੍ਹਾਂ ਲੋਕ ਸਭਾ ਚੋਣਾਂ ਲੜੀਆਂ ਸਨ।
ਸਿਆਸੀ ਆਗੂਆਂ ਨੇ ਜਤਾਇਆ ਦੁੱਖ