ਨਵੀਂ ਦਿੱਲੀ: ਤਿੰਨ ਤਲਾਕ ਬਿੱਲ ਰਾਜ ਸਭਾ 'ਚ ਪਾਸ ਹੋ ਚੁੱਕਾ ਹੈ। ਪਹਿਲਾਂ ਇਹ ਬਿਲ ਲੋਕ ਸਭਾ 'ਚ ਪਾਸ ਹੋਇਆ ਸੀ, ਜਿਸ ਤੋਂ ਬਾਅਦ ਇਸ ਨੂੰ ਪਾਸ ਹੋਣ ਲਈ ਰਾਜ ਸਭਾ 'ਚ ਭੇਜਿਆ ਗਿਆ ਸੀ। ਬਿਲ ਦੇ ਪੱਖ 'ਚ 99 ਅਤੇ ਵਿਰੋਧ 'ਚ 84 ਵੋਟਾਂ ਪਈਆਂ। ਹੁਣ ਇਸ ਬਿਲ ਨੂੰ ਰਾਸ਼ਟਰਪਤੀ ਕੋਲ ਪਾਸ ਹੋਣ ਲਈ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਰਾਜ ਸਭਾ 'ਚ ਤਿੰਨ ਤਲਾਕ ਬਿਲ ਨੂੰ ਸਿਲੈਕਟ ਕਮੇਟੀ ਦੇ ਕੋਲ ਭੇਜਣ ਦਾ ਪ੍ਰਸਤਾਵ ਵੋਟਿੰਗ ਤੋਂ ਬਾਅਦ ਡਿੱਗ ਗਿਆ ਸੀ।
ਤਲਾਕ.. ਤਲਾਕ... ਤਲਾਕ... 'ਤੇ ਸੰਸਦ ਦਾ ਸਰਜੀਕਲ ਸਟ੍ਰਾਈਕ, ਬਿਲ ਪਾਸ - ਟ੍ਰਿਪਲ ਤਲਾਕ
ਪਿਛਲੇ ਕਾਫ਼ੀ ਸਮੇਂ ਤੋਂ ਸੰਸਦ 'ਚ ਲਟਕਿਆ ਤਿੰਨ ਤਲਾਕ ਦਾ ਬਿੱਲ ਮੰਗਵਾਲ ਨੂੰ ਰਾਜ ਸਭਾ 'ਚ ਪਾਸ ਹੋ ਗਿਆ ਹੈ। ਇਸ ਨੂੰ ਮੋਦੀ ਸਰਕਾਰ ਦੀ ਵੱਡੀ ਜਿੱਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ।
Man Vs Wild: ਪੀਐੱਮ ਮੋਦੀ ਲਈ ਆਸਾਨ ਨਹੀਂ ਸੀ ਸ਼ੂਟਿੰਗ, ਕਦੇ ਵੀ ਆ ਸਕਦਾ ਸੀ ਜੰਗਲੀ ਜਾਨਵਰ
ਬਿਲ ਦਾ ਵਿਰੋਧ ਕਰਨ ਵਾਲੀਆਂ ਕਈ ਪਾਰਟੀਆਂ ਵੋਟਿੰਗ ਦੇ ਦੌਰਾਨ ਰਾਜਸਭਾ ਤੋਂ ਵਾਕ-ਆਉਟ ਕਰ ਗਈਆਂ ਸਨ। ਇਸ ਬਿਲ 'ਚ ਤਿੰਨ ਤਲਾਕ ਨੂੰ ਗ਼ੈਰ-ਕਾਨੂੰਨੀ ਬਣਾਉਂਦਿਆਂ 3 ਸਾਲ ਦੀ ਸਜ਼ਾ ਅਤੇ ਜੁਰਮਾਨਾ ਸ਼ਾਮਿਲ ਹੈ। ਤਿੰਨ ਤਲਾਕ ਬਿਲ 26 ਜੁਲਾਈ ਨੂੰ ਇਸੇ ਸੈਸ਼ਨ ਦੌਰਾਨ ਪਾਸ ਹੋ ਚੁੱਕਾ ਹੈ। ਮੋਦੀ ਸਰਕਾਰ ਪਹਿਲੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਤੋਂ ਹੀ ਇਹ ਬਿਲ ਪਾਸ ਕਰਵਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀ ਸੀ। ਪਿਛਲੀ ਵਾਰ ਇਹ ਲੋਕ ਸਭਾ 'ਚ ਤਾਂ ਪਾਸ ਹੋ ਗਿਆ ਸੀ ਪਰ ਰਾਜ ਸਭਾ 'ਚ ਪਾਸ ਨਹੀਂ ਹੋ ਪਾਇਆ ਸੀ। ਇਸ ਵਾਰ ਬਿਲ 'ਚ ਕੁਝ ਬਦਲਾਅ ਕੀਤਾ ਗਿਆ, ਜਿਸ ਤੋਂ ਬਾਅਦ ਇਹ ਬਿਲ ਪੇਸ਼ ਕੀਤਾ ਗਿਆ। ਹਾਲਾਂਕਿ, ਇਸ ਵਾਰ ਸਰਕਾਰ ਨੇ ਰਾਜ ਸਭਾ 'ਚ ਇਹ ਬਿਲ ਪਾਸ ਕਰਵਾ ਲਿਆ।