ਪੰਜਾਬ

punjab

ਰੱਖਿਆ ਮੰਤਰੀ ਰਾਜਨਾਥ ਸਿੰਘ 44 ਸਰਹੱਦੀ ਪੁੱਲ ਅੱਜ ਦੇਸ਼ ਨੂੰ ਕਰਨਗੇ ਸਮਰਪਿਤ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵੀਡੀਓ ਕਾਨਫਰੰਸ ਰਾਹੀਂ BRO ਰਾਹੀਂ ਬਣਾਏ 44 ਪੁਲਾਂ ਨੂੰ ਦੇਸ਼ ਦੇ ਸਪੁਰਦ ਕਰਨਗੇ। ਇਹ ਪੁਲ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੋਂ ਲੰਘਣਗੇ। ਇਸ ਦੇ ਨਾਲ ਹੀ ਤਵਾਂਗ (ਅਰੁਣਾਚਲ ਪ੍ਰਦੇਸ਼) ਤੱਕ ਜਾਣ ਲਈ ਨੇਚਿਫੁ ਟਨਲ ਦਾ ਨੀਂਹ ਪੱਥਰ ਵੀ ਰੱਖਣਗੇ।

By

Published : Oct 12, 2020, 7:39 AM IST

Published : Oct 12, 2020, 7:39 AM IST

Updated : Oct 12, 2020, 10:31 AM IST

ਰਾਜਨਾਥ ਸਿੰਘ
ਰਾਜਨਾਥ ਸਿੰਘ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵੀਡੀਓ ਕਾਨਫਰੰਸ ਰਾਹੀਂ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੀਆਰਓ ਵੱਲੋਂ ਬਣਾਏ ਗਏ 44 ਪੁਲਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਦੌਰਾਨ ਤਵਾਂਗ ਲਈ ਨੇਚਿਫੁ ਟਨਲ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਸ਼ ਦੀ ਜਾਣਕਾਰੀ ਰੱਖਿਆ ਮੰਤਰਾਲੇ ਨੇ ਟਵੀਟ ਕਰ ਦਿੱਤੀ।

ਇਨ੍ਹਾਂ ਸਾਰੇ ਪੁਲਾਂ ਨੂੰ ਬੀਆਰਓ ਨੇ ਤਿਆਰ ਕੀਤਾ ਹੈ। ਇਹ ਪੁਲ ਰੱਖਿਆ ਖੇਤਰ ਲਈ ਮਹੱਤਵ ਰੱਖਦੇ ਹਨ। ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਸੁਰੱਖਿਆ ਬਲਾਂ ਨੂੰ ਹਥਿਆਰ ਲੈ ਜਾਣ 'ਚ ਮਦਦ ਮਿਲੇਗੀ। ਮਨਾਲੀ ਲੇਹ ਮਾਰਗ ਸਭ ਤੋਂ ਲੰਮਾ ਦਾਰਚਾ 'ਚ ਭਾਗਾ ਨਦੀ 'ਤੇ ਬਣਾਇਆ ਗਿਆ ਹੈ। ਇਸ ਦੀ ਲੰਬਾਈ 360 ਮੀਟਰ ਹੈ। ਹਜ਼ਾਰ ਫੀਟ ਦੀ ਉਚਾਈ 'ਤੇ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਹੈ।

ਪਠਾਨਕੋਟ ਦੇ ਭੋਆ 'ਚ ਵੀ 2 ਕਰੋੜ 31 ਲੱਖ ਦੀ ਲਾਗਤ ਨਾਲ ਨਵੇ ਬਣੇ ਸਿੰਗਾਰਵਾ ਪੁੱਲ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਵਿੱਚ ਗੁਰਦਾਸਪੁਰ ਸਾਂਸਦ ਸੰਨੀ ਦਿਓਲ ਵੀ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਣਗੇ।

ਇਹ ਨਿਰਮਾਣ ਰਣਨੀਤਿਕ ਰੂਪ ਤੋਂ ਵਧੇਰੇ ਮਹੱਤਵਪੂਰਣ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ 'ਚ 9.2 ਕਿਮੀ ਲੰਮੀ ਅਟਲ ਸੁਰੰਗ ਦਾ ਉਦਘਾਟਨ ਕੀਤਾ ਸੀ। 10 ਹਜ਼ਾਰ ਫੀਟ ਦੀ ਉਂਚਾਈ 'ਤੇ ਬਣੀ ਅਟਲ ਸੁਰੰਗ ਦੁਨੀਆ ਦੀ ਸਭ ਤੋਂ ਲੰਮੀ ਰਾਜਮਾਰਗ ਸੁਰੰਗ ਹੈ।

Last Updated : Oct 12, 2020, 10:31 AM IST

ABOUT THE AUTHOR

...view details