ਕੋਲਕਾਤਾ: ਪੂਰਵੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) 'ਤੇ ਚੀਨ ਦੇ ਨਾਲ ਚੱਲ ਰਹੀ ਤਲਖੀ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦੋ ਦਿਨਾਂ ਦੌਰੇ 'ਤੇ ਹਨ। ਸਿੰਘ ਨੇ ਦਾਰਜੀਲਿੰਗ ਦੇ ਸੁੱਕਨਾ ਵਾਰ ਮੈਮੋਰੀਅਲ ਵਿੱਚ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਦੁਸਹਿਰੇ ਦੇ ਮੌਕੇ 'ਤੇ ਉਨ੍ਹਾਂ ਐਲਏਸੀ ਦੇ ਕੋਲ ਨਾਥੂਲਾ ਦਰਰੇ 'ਤੇ ਫ਼ੌਜ ਦੇ ਨਾਲ ਹਥਿਆਰਾਂ ਦੀ ਪੂਜਾ ਕੀਤੀ।
ਇਸ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ-ਚੀਨ ਸਰਹੱਦ 'ਤੇ ਜੋ ਤਣਾਅ ਚੱਲ ਰਿਹਾ ਹੈ, ਭਾਰਤ ਇਹ ਚਾਹੁੰਦਾ ਹੈ ਕਿ ਤਣਾਅ ਖ਼ਤਮ ਹੋ ਜਾਵੇ। ਸ਼ਾਂਤੀ ਸਥਾਪਿਤ ਹੋਵੇ, ਪਰ ਕਦੇ-ਕਦੇ ਨਾਪਾਕ ਹਰਕਤ ਹੁੰਦੀ ਰਹਿੰਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਿਸੇ ਵੀ ਹਾਲਤ ਵਿੱਚ ਸਾਡੀ ਫ਼ੌਜ ਦੇ ਜਵਾਨ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਕਿਸੇ ਹੋਰ ਦੇ ਹੱਥ ਨਹੀਂ ਜਾਣ ਦੇਣਗੇ।