ਪੰਜਾਬ

punjab

ETV Bharat / bharat

ਰਾਜ ਸਭਾ 'ਚ ਚੀਨ ਦੇ ਮੁੱਦੇ 'ਤੇ ਜਵਾਬ ਦੇਣਗੇ ਰਾਜਨਾਥ ਸਿੰਘ - ਸਰਬ ਪਾਰਟੀ ਮੀਟਿੰਗ

ਸੰਸਦ ਦਾ ਮੌਨਸੂਨ ਸੈਸ਼ਨ ਜਾਰੀ ਹੈ। ਇਸ ਤਹਿਤ ਸਰਬ ਪਾਰਟੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ 12 ਵਜੇ ਰਾਜ ਸਭਾ ਵਿੱਚ ਭਾਰਤ-ਚੀਨ ਸਰਹੱਦ ਤਣਾਅ 'ਤੇ ਬਿਆਨ ਦੇਣਗੇ।

ਫ਼ੋਟੋ
ਫ਼ੋਟੋ

By

Published : Sep 17, 2020, 6:40 AM IST

ਨਵੀਂ ਦਿੱਲੀ: ਸੰਸਦ ਵਿੱਚ ਨਿਰਵਿਘਨ ਕੰਮਕਾਜ ਨੂੰ ਸੁਨਿਸ਼ਚਿਤ ਕਰਨ ਲਈ, ਸਰਕਾਰ ਵੱਲੋਂ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਸੰਸਦ ਦੇ ਸੈਸ਼ਨ ਅਤੇ ਬਿੱਲਾਂ ਦੇ ਨਿਰਵਿਘਨ ਆਯੋਜਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।

ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਦੁਪਹਿਰ 12 ਵਜੇ ਰਾਜ ਸਭਾ ਵਿੱਚ ਭਾਰਤ-ਚੀਨ ਸਰਹੱਦ ਤਣਾਅ ਬਾਰੇ ਬਿਆਨ ਦੇਣਗੇ। ਇਸ ਤੋਂ ਪਹਿਲਾਂ ਵੀ ਸਿੰਘ ਨੇ ਚੀਨ ਦੇ ਮੁੱਦੇ 'ਤੇ ਲੋਕ ਸਭਾ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਅਸਲ ਕੰਟੋਕਲ ਰੇਖਾ 'ਤੇ ਸਥਿਤੀ ਨੂੰ ਬਦਲਣ ਦੀ ਚੀਨ ਦੀਆਂ ਕੋਸ਼ਿਸ਼ਾਂ ਹਰ ਵਾਰ ਅਸਫ਼ਲ ਕੀਤਾ ਹੈ।

ਕਿਆਸ ਲਾਏ ਜਾ ਰਹੇ ਸਨ ਕਿ ਬੁੱਧਵਾਰ ਨੂੰ ਸਰਬ ਪਾਰਟੀ ਮੀਟਿੰਗ ਵਿੱਚ ਚੀਨ ਦੇ ਮੁੱਦੇ 'ਤੇ ਕੁੱਝ ਵਿਚਾਰ ਚਰਚਾ ਹੋ ਸਕਦੀ ਹੈ ਪਰ ਇਸ ਸਬੰਧੀ ਬੈਠਕ ਵਿੱਚ ਕੋਈ ਚਰਚਾ ਨਹੀਂ ਹੋਈ। ਬੈਠਕ ਦੀ ਸਮਾਪਤੀ ਤੋਂ ਬਾਅਦ ਕਾਂਗਰਸ ਦੇ ਆਗੂ ਗੁਲਾਮ ਨਬੀ ਆਜਾਦ ਨੇ ਕਿਹਾ, ਇਹ ਬੈਠਕ ਚੀਨ ਦੇ ਮੁੱਦੇ 'ਤੇ ਨਹੀਂ ਸੀ।

ਇਸ ਦੌਰਾਨ ਬਿੱਲਾਂ 'ਤੇ ਵਿਚਾਰ-ਵਟਾਂਦਰਾ ਹੋਇਆ ਅਤੇ ਨਾਲ ਹੀ ਸਰਕਾਰ ਨੂੰ ਕੁਝ ਬਿੱਲਾਂ ਨੂੰ ਪੜਤਾਲ ਲਈ ਭੇਜਣ ਤੇ ਸਹਿਮਤੀ ਦੇ ਲਈ ਕਿਹਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਸਰਬ ਪਾਰਟੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਦੌਰਾਨ , ਵਿਰੋਧੀ ਧਿਰ ਨੇ ਇਹ ਵੀ ਮੰਨਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਰਥਵਿਵਸਥਾ 'ਤੇ ਚਰਚਾ ਦੇ ਲਈ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ।

ਸਿੰਘ ਤੋਂ ਇਲਾਵਾ ਰੇਲਵੇ ਅਤੇ ਵਣਜ ਮੰਤਰੀ ਪੀਯੂਸ਼ ਗੋਇਲ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਮੀਟਿੰਗ 'ਚ ਮੌਜੂਦ ਸਨ। ਸਮਾਜਿਕ ਨਿਆਂ ਮੰਤਰੀ ਥਾਵਰਚੰਦ ਗਹਿਲੋਤ ਅਤੇ ਵਿਦੇਸ਼ ਰਾਜ ਰਾਜ ਮੰਤਰੀ ਵੀ. ਮੁਰਲੀਧਰ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਆਨੰਦ ਸ਼ਰਮਾ, ਆਜ਼ਾਦ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

ABOUT THE AUTHOR

...view details