ਪੰਜਾਬ

punjab

ETV Bharat / bharat

ਗੁਹਾਟੀ 'ਚ ਧਮਾਕੇ ਤੋਂ ਬਾਅਦ ਰਾਜਨਾਥ ਸਿੰਘ ਨੇ ਅਸਾਮ ਦੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ - assam CM sarbananda sonowal

ਗੁਹਾਟੀ 'ਚ ਬੀਤੀ ਰਾਤ ਇੱਕ ਮਾਲ ਦੇ ਬਾਹਰ ਹੋਏ ਗ੍ਰੇਨੇਡ ਧਮਾਕੇ ਤੋਂ ਬਾਅਦ ਰਾਜਨਾਥ ਸਿੰਘ ਨੇ ਅਸਾਮ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਫ਼ਾਈਲ ਫ਼ੋਟੋ।

By

Published : May 16, 2019, 10:59 AM IST

ਨਵੀਂ ਦਿੱਲੀ: ਅਸਾਮ ਦੇ ਗੁਹਾਟੀ 'ਚ ਬੀਤੀ ਰਾਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਵਿਸਫੋਟ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੇਵਾਲ ਨਾਲ ਫ਼ੋਨ 'ਤੇ ਗੱਲਬਾਤ ਕੀਤੀ।

ਜਾਣਕਾਰੀ ਮੁਤਾਬਕ ਫ਼ੋਨ 'ਤੇ ਗੱਲਬਾਤ ਦੌਰਾਨ ਅਸਾਮ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮੌਜੂਦਾ ਸਥਿਤੀ ਬਾਰੇ ਦੱਸਿਆ। ਪੁਲਿਸ ਅਤੇ ਹੋਰ ਏਜੰਸੀਆ ਇਸ ਘਟਨਾ ਦੀ ਜਾਂਚ ਕਰ ਰਹੀਆਂ ਹਨ।

ਦੱਸ ਦਈਏ ਕਿ ਬੀਤੀ ਰਾਤ ਅਸਾਮ ਦੇ ਗੁਹਾਟੀ 'ਚ ਜੂ ਰੋਡ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋ ਗਿਆ ਜਿਸ ਵਿੱਚ 12 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ABOUT THE AUTHOR

...view details