ਬੀਕਾਨੇਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜਸਥਾਨ ਦੇ ਬੀਕਾਨੇਰ ਵਿਖੇ ਭਾਜਪਾ ਉਮੀਦਵਾਰ ਨਿਹਾਲ ਚੰਦ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਪੁੱਜੇ। ਉਨ੍ਹਾਂ ਇਥੇ ਮੋਦੀ ਸਰਕਾਰ ਦੇ ਰਾਜ ਵਿੱਚ ਦੇਸ਼ ਦੇ ਵਿਕਾਸ ਦੀ ਗੱਲ ਕਹੀ।
ਮੋਦੀ ਸਰਕਾਰ ਦੇ ਸਮੇਂ ਹਰ ਖ਼ੇਤਰ 'ਚ ਮਜ਼ਬੂਤ ਹੋਇਆ ਭਾਰਤ : ਰਾਜਨਾਥ ਸਿੰਘ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜਸਥਾਨ ਦੇ ਬੀਕਾਨੇਰ ਵਿਖੇ ਪ੍ਰਧਾਨ ਮੰਤਰੀ ਮੋਦੀ ਦੀ ਤਰੀਫ਼ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਭਾਰਤ ਹਰ ਖ਼ੇਤਰ 'ਚ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗੁਵਾਈ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੇ ਵਿਗਿਆਨਕ, ਸੁਰੱਖਿਆ ਅਤੇ ਆਰਥਕ ਖ਼ੇਤਰਾਂ ਦੀ ਤਾਕਤਾਂ ਵਿੱਚ ਕਾਫ਼ੀ ਇਜ਼ਾਫਾ ਹੋਇਆ ਹੈ।
ਚੋਣ ਪ੍ਰਚਾਰ ਦੌਰਾਨ ਜਨਰੈਲੀ ਨੂੰ ਸੰਬੋਧਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪੁਲਵਾਮਾ ਹਮਲੇ ਦੇ ਜਵਾਬ 'ਚ ਸਾਡੀ ਫੌਜ਼ ਨੇ ਪਾਕਿਸਤਾਨ ਦੀ ਧਰਤੀ ਉੱਤੇ ਪੁੱਜ ਕੇ ਅੱਤਵਾਦੀਆਂ ਨੂੰ ਢੇਰ ਕੀਤਾ। ਵਿਰੋਧੀ ਧਿਰ ਸਾਡੇ ਕੋਲੋਂ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਪੁੱਛ ਰਿਹਾ ਹੈ। ਉਨ੍ਹਾਂ ਕਾਂਗਰਸ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਾਂਗਰਸ ਦੇ ਰਾਜ ਵਿੱਚ ਦੇਸ਼ ਅਰਥਵਿਵਸਥਾ ਮਾਮਲੇ ਵਿੱਚ 9 ਵੇਂ ਨੰਬਰ 'ਤੇ ਸੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ 6ਵੇਂ ਨੰਬਰ ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ 2030 ਤੱਕ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਨੰਬਰ ਉੱਤੇ ਆ ਜਾਵੇਗਾ। ਉਨ੍ਹਾਂ ਸ਼੍ਰੀਗੰਗਾਨਗਰ ਤੋਂ ਹੋ ਕੇ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕਣ ਅਤੇ ਇਸ ਦਾ ਇਸਤੇਮਾਲ ਕਿਸਾਨਾ ਲਈ ਕੀਤੇ ਜਾਣ ਦੀ ਗੱਲ ਕਹੀ।