ਨਵੀਂ ਦਿੱਲੀ: ਭਾਰਤ ਸਰਕਾਰ ਦੁਆਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਹਟਾਏ ਜਾਣ 'ਤੇ ਪਾਕਿਸਤਾਨ ਦੀ ਬੇਚੈਨੀ ਵੱਧ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਕਰੜੇ ਹੱਥੀ ਲਿਆ, ਉਨ੍ਹਾਂ ਕਿਹਾ, "ਸਭ ਤੋਂ ਵੱਡੀ ਚਿੰਤਾ ਤਾਂ ਸਾਨੂੰ ਆਪਣੇ ਗੁਂਆਡੀ ਦੀ ਹੈ। ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਅਸੀਂ ਦੋਸਤ ਬਦਲ ਸਕਦੇ ਹਾਂ ਪਰ, ਗੁਂਆਢੀ ਦੀ ਚੋਣ ਸਾਡੇ ਹੱਥ 'ਚ ਨਹੀਂ ਹੈ। ਜਿਵੇਂ ਦਾ ਗੁਂਆਢੀ ਸਾਡੇ ਨਾਲ ਬੈਠਾ ਹੈ, ਰੱਬ ਨਾ ਕਰੇ ਅਜਿਹਾ ਗੁਂਆਢੀ ਕਿਸੇ ਹੋਰ ਨੂੰ ਮਿਲੇ।"
'ਰੱਬ ਨਾ ਕਰੇ ਅਜਿਹਾ ਗੁਂਆਢੀ ਕਿਸੇ ਨੂੰ ਮਿਲੇ'- ਪਾਕਿ 'ਤੇ ਬੋਲੇ ਰਾਜਨਾਥ ਸਿੰਘ - ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਕਰੜੇ ਹੱਥੀ ਲਿਆ, ਉਨ੍ਹਾਂ ਕਿਹਾ, "ਸਭ ਤੋਂ ਵੱਡੀ ਚਿੰਤਾ ਤਾਂ ਸਾਨੂੰ ਆਪਣੇ ਗੁਂਆਢੀ ਦੀ ਹੈ। ਜਿਵੇਂ ਦਾ ਗੁਂਆਢੀ ਸਾਡੇ ਨਾਲ ਬੈਠਾ ਹੈ, ਰੱਬ ਨਾ ਕਰੇ ਅਜਿਹਾ ਗੁਂਆਡੀ ਕਿਸੇ ਹੋਰ ਨੂੰ ਮਿਲੇ।"
ਜੰਮੂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਬਾਰੇ ਭਾਰਤ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ 'ਚ ਕਾਫੀ ਹਲਚਲ ਮਚੀ ਹੋਈ ਹੈ। ਇਸ ਦਰਮਿਆਨ ਇਮਰਾਨ ਖ਼ਾਨ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇੱਕ ਹੋਰ ਬੈਠਕ ਬੁਲਾਈ ਹੈ। ਭਾਰਤ ਦੇ ਫ਼ੈਸਲੇ ਤੋਂ ਬੁਖਲਾਏ ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਦੇ ਇਸ ਕਦਮ ਦਾ ਮੁਕਾਬਲਾ ਕਰਨ ਲਈ ਸਾਰੀਆਂ ਸੰਭਾਵਿਤ ਬਦਲਾਂ ਦਾ ਇਸਤੇਮਾਲ ਕਰੇਗਾ।
ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ 'ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਧਾਰਾ 370 ਨੂੰ ਬੇਅਸਰ ਕਰਨ ਸਬੰਧੀ ਭਾਰਤ ਦੇ ਫੈਸਲੇ 'ਤੇ ਪਾਕਿਸਤਾਨ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਪਾਕਿਸਤਾਨ ਮੀਡੀਆ ਮੁਤਾਬਕ ਇਸ ਬੈਠਕ ਵਿੱਚ ਭਾਰਤ ਦੇ ਕਸ਼ਮੀਰ 'ਤੇ ਫ਼ੈਸਲੇ ਬਾਰੇ ਗੱਲਬਾਤ ਹੋ ਸਕਦੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਆਰਟੀਕਲ ਬੇਅਸਰ ਕਰਨ ਖ਼ਿਲਾਫ਼ ਹਰ ਸੰਭਵ ਵਿਕਲਪ ਦੀ ਵਰਤੋਂ ਕਰੇਗਾ। ਹਾਲਾਂਕਿ ਭਾਰਤ ਨੇ ਵੀ ਪਾਕਿਸਤਾਨ ਦੀ ਹਰ ਹਰਕਤ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।