ਪੰਜਾਬ

punjab

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ BRO ਨਿਰਮਿਤ 44 ਪੁੱਲ ਦੇਸ਼ ਨੂੰ ਕੀਤੇ ਸਮਰਪਿਤ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 44 ਪੁਲਾਂ ਦਾ ਉਦਘਾਟਨ ਕਰ ਦੇਸ਼ ਨੂੰ ਸਮਰਪਿਤ ਕੀਤਾ ਹੈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ 'ਚ ਨੇਚਿਫੁ ਟਨਲ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਹ ਪੁੱਲ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਥਿਤ ਹਨ। ਰੱਖਿਆ ਮੰਤਰੀ ਨੇ ਖੁਸ਼ੀ ਪ੍ਰਗਟਾਉਂਦਿਆਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ

By

Published : Oct 12, 2020, 12:42 PM IST

Published : Oct 12, 2020, 12:42 PM IST

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੀਆਰਓ ਵੱਲੋਂ ਬਣਾਏ ਗਏ 44 ਪੁਲਾਂ ਦਾ ਉਦਘਾਟਨ ਕਰ ਅੱਜ ਉਨ੍ਹਾਂ ਨੂੰ ਦੇਸ਼ ਦੇ ਸਪੁਰਦ ਕੀਤਾ ਹੈ। ਇਸ ਦੇ ਨਾਲ ਰੱਖਿਆ ਮੰਤਰੀ ਨੇ ਅਰੁਣਾਚਲ ਪ੍ਰਦੇਸ਼ 'ਚ ਨੇਚਿਫੁ ਟਨਲ ਦਾ ਨੀਂਹ ਪੱਥਰ ਵੀ ਰੱਖਿਆ ਹੈ।

ਮੁੱਖ ਮੰਤਰੀ ਨੇ ਭਾਰਤੀ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟਾਈ ਹੈ। ਇਹ ਪੁਲ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਥਿਤ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸੱਤ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਥਿਤ ਸੱਤ ਪੁਲ ਸੰਪਰਕ ਵਧਾਉਣ ਅਤੇ ਵਿਕਾਸ ਨੂੰ ਇੱਕ ਨਵੀਂ ਪੁਲਾਂਘ ਦੇਣਗੇ।

ਰਣਨੀਤਿਕ ਮਹੱਤਵ ਲਈ ਬਣਾਏ ਗਏ ਪੁਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਪੁਲ ਰਣਨੀਤਿਕ ਮਹੱਤਵ ਲਈ ਬਣਾਏ ਗਏ ਹਨ।

ਇਸ ਰਾਹੀਂ ਉੱਤਰੀ ਪੂਰਬੀ ਅਤੇ ਦੂਰ ਦੁਰਾਡੇ ਦੇ ਇਲਾਕਿਆਂ 'ਚ ਸਥਿਤ ਫੌਜ ਅਤੇ ਟਰਾਂਸਪੋਰਟ ਨੂੰ ਵੱਡੀ ਸੁਵਿਧਾ ਮਿਲੇਗੀ। ਰਾਜਨਾਥ ਸਿੰਘ ਨੇ ਭਾਰਤੀ ਫੌਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਭਾਰਤੀ ਜਵਾਨ ਕਈ ਅਜਿਹੀਆਂ ਥਾਵਾਂ 'ਤੇ ਤੈਨਾਤ ਹਨ ਜਿੱਥੇ ਟਰਾਂਸਪੋਰਟ ਦੀ ਸੁਵਿਧਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ(ਪੁਲਾਂ) ਫੌਜ ਨੂੰ ਟਰਾਂਸਪੋਰਟ ਦੀ ਸੁਵਿਧਾ ਸੌਖੀ ਮਿਲੇਗੀ।

ਵਿਕਾਸ ਲਈ ਮਹੱਤਵ

ਰੱਖਿਆ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪੁਲਾਂ 'ਚ ਕਈ ਛੋਟੇ ਅਤੇ ਵੱਡੇ ਪੁਲ ਸ਼ਾਮਲ ਹਨ ਅਤੇ ਉਨ੍ਹਾਂ ਦੀ ਮਹਤੱਤਾ ਦਾ ਅੰਦਾਜ਼ਾ ਉਨ੍ਹਾਂ ਦੇ ਅਕਾਰ ਤੋਂ ਨਹੀਂ ਲਗਾਇਆ ਜਾ ਸਕਦਾ। ਉਨਾਂ ਕਿਹਾ ਕਿ ਸਿੱਖਿਆ, ਸਿਹਤ, ਵਪਾਰ ਹੋਵੇ ਜਾਂ ਵਿਕਾਸ ਦਾ ਕੋਈ ਵੀ ਕੰਮ ਅਜਿਹੇ ਕੰਮਾਂ ਨੂੰ ਪੂਰਾ ਕਰਨ ਲਈ ਅਜਿਹ ਪੁਲ ਅਤੇ ਸੜਕਾਂ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਸੜਕਾਂ ਨਾ ਸਿਰਫ ਸਾਡੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ ਬਲਕਿ ਰਾਸ਼ਟਰ ਦੇ ਨਿਰਮਾਣ 'ਚ ਸਾਰਿਆਂ ਦੀ ਭਾਗੀਦਾਰੀ ਨੂੰ ਵੀ ਯਕੀਨੀ ਬਣਾਉਂਦੀਆਂ ਹਨ।

BRO ਦਾ ਸ਼ਲਾਘਾਯੋਗ ਕੰਮ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੀਆਰਓ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਬੀਆਰਓ ਨੇ ਉੱਤਰੀ-ਪੂਰਬੀ ਸੂਬਿਆਂ ਉੱਤਰਾਖੰਡ, ਹਿਮਾਚਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜੰਮੂ ਕਸ਼ਮੀਰ ਅਤੇ ਲਦਾਖ 'ਚ ਆਪਣਾ ਕੰਮ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਬੀਆਰਓ ਨੇ ਨਵੀਆਂ ਤਕਨੀਕਾਂ, ਅਤੇ ਨਵੇਂ ਉਪਕਰਣਾਂ ਦੀ ਵਰਤੋਂ ਕਰਦਿਆਂ ਬੀਤੇ ਦੋ ਸਾਲਾਂ ਦੌਰਾਨ 2200 ਕਿਮੀ ਤੋਂ ਵੱਧ ਸੜਕਾਂ ਦੀ ਕਟਿੰਗ ਕੀਤੀ ਹੈ ਅਤੇ ਕਰੀਬ 4200 ਕਿਮੀ ਲੰਮੀ ਸੜਕਾਂ ਦੀ ਸਰਫੇਸਿੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਬੀਆਰਓ ਦੀ ਦੂਰ ਦੀ ਸੋਚ ਅਤੇ ਉਸ ਦੀ ਨਿਸ਼ਠਾ ਕਾਰਨ ਹੀ ਸੰਭਵ ਹੋ ਸਕਿਆ ਹੈ।

ਸੰਗਠਨ ਦਾ ਵਧਿਆ ਬਜਟ

ਰੱਖਿਆ ਮੰਤਰੀ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਤੋਂ 5-6 ਸਾਲ ਪਹਿਲਾਂ ਤਕ ਸੰਗਠਨ ਦਾ ਸਲਾਨਾ ਬਜਟ 3-4 ਕਰੋੜ ਰੁਪਏ ਹੋਇਆ ਕਰਦਾ ਸੀ। ਪਰ ਮੌਜੂਦਾ ਸਮੇਂ ਇਸ ਦਾ ਬਜਟ 11000 ਕਰੋੜ ਰੁਪਏ ਹੋ ਗਿਆ ਹੈ।

ਦੱਸਣਯੋਗ ਹੈ ਕਿ ਇਹ ਨਿਰਮਾਣ ਰਣਨੀਤਿਕ ਰੂਪ ਤੋਂ ਵਧੇਰੇ ਮਹੱਤਵਪੂਰਣ ਹੈ। ਹਾਲ ਹੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ 'ਚ 9.2 ਕਿਮੀ ਲੰਮੀ ਅਟਲ ਸੁਰੰਗ ਦਾ ਉਦਘਾਟਨ ਕੀਤਾ ਸੀ। 10 ਹਜ਼ਾਰ ਫੀਟ ਦੀ ਉਂਚਾਈ 'ਤੇ ਬਣੀ ਅਟਲ ਸੁਰੰਗ ਦੁਨੀਆ ਦੀ ਸਭ ਤੋਂ ਲੰਮੀ ਰਾਜਮਾਰਗ ਸੁਰੰਗ ਹੈ।

ਫਿਲਹਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ।

ABOUT THE AUTHOR

...view details