ਨਵੀਂ ਦਿੱਲੀ: ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਸਰਹੱਦ ਉੱਤੇ ਵਧੇ ਤਣਾਅ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਬੈਠਕ ਕੀਤੀ।
ਇਸ ਬੈਠਕ ਵਿੱਚ ਭਾਰਤ-ਚੀਨ ਦੇ ਵਿਚਕਾਰ ਐੱਲਏਸੀ ਉੱਤੇ ਵਧੇ ਤਣਾਅ ਨੂੰ ਲੈ ਕੇ ਹਾਲਾਤਾਂ ਦੀ ਸਮੀਖਿਆ ਕੀਤੀ ਗਈ। ਬੈਠਕ ਵਿੱਚ ਸੀਡੀਐੱਸ ਜਨਰਲ ਬਿਪਨ ਰਾਵਤ ਅਤੇ ਫ਼ੌਜ ਦੇ ਤਿੰਨੋਂ ਅੰਗਾਂ ਦੇ ਮੁਖੀ ਮੌਜੂਦ ਰਹੇ।
ਬੈਠਕ ਵਿੱਚ ਫ਼ੈਸਲਾ ਕੀਤਾ ਗਿਆ ਕਿ ਭਾਰਤ ਨੇ ਐੱਲਓਸੀ ਉੱਤੇ ਤਣਾਅ ਨਹੀਂ ਵਧਾਇਆ ਹੈ, ਪਰ ਜੇ ਦੂਸਰਾ ਪੱਖ ਤਨਾਅ ਵਧਾਉਂਦਾ ਹੈ ਤਾਂ ਉਸ ਨੂੰ ਉਸੇ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ। ਬੈਠਕ ਵਿੱਚ ਫ਼ੌਜ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ।