ਪੰਜਾਬ

punjab

ETV Bharat / bharat

ਹਵਾਈ ਫ਼ੌਜ ਦੀ ਤੈਨਾਤੀ ਨਾਲ ਵਿਰੋਧੀਆਂ ਨੂੰ ਮਿਲੇਗਾ ਸਖ਼ਤ ਸੁਨੇਹਾ: ਰਾਜਨਾਥ ਸਿੰਘ - commanders conference

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹਵਾਈ ਫ਼ੌਜ ਦੇ ਮੁੱਖ ਦਫ਼ਤਰ ਵਿੱਖੇ ਹੋਣ ਵਾਲੇ ਹਵਾਈ ਫ਼ੌਜ ਦੇ ਸੰਮੇਲਨ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹਵਾਈ ਫ਼ੌਜ ਦਾ ਯੋਗਦਾਨ ਕਾਫ਼ੀ ਮਹੱਤਵਪੂਰਨ ਤੇ ਸ਼ਲਾਘਾਯੋਗ ਰਿਹਾ ਹੈ।

ਲੱਦਾਖ਼ ਦੇ ਮੱਦੇਨਜ਼ਰ ਭਾਰਤੀ ਹਵਾਈ ਫ਼ੌਜ ਦੀ ਤਿਆਰੀ ਦਾ ਵਿਰੋਧੀਆਂ ਨੂੰ ਪਹੁੰਚੇਗਾ ਸਖ਼ਤ ਸੰਦੇਸ਼-ਰਾਜਨਾਥ ਸਿੰਘ
ਫ਼ੋਟੋ

By

Published : Jul 22, 2020, 5:06 PM IST

ਨਵੀਂ ਦਿੱਲੀ: ਹਵਾਈ ਫ਼ੌਜ ਦਾ ਕਮਾਂਡਰ ਸੰਮੇਲਨ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਹਵਾਈ ਸੈਨਾ ਦਾ ਯੋਗਦਾਨ ਕਾਫ਼ੀ ਸ਼ਲਾਘਾਯੋਗ ਰਿਹਾ ਹੈ। ਇਸ ਚੁਣੌਤੀ ਭਰੇ ਦੌਰ ਵਿੱਚ ਭਾਰਤੀ ਹਵਾਈ ਫ਼ੌਜ ਦੀ ਭੂਮੀਕਾ ਨੂੰ ਰਾਸ਼ਟਰ ਯਾਦ ਰੱਖੇਗਾ।

ਉਨ੍ਹਾਂ ਨੇ ਕਿਹਾ ਕਿ ਲੱਦਾਖ ਦੀ ਸਥਿਤੀ ਦੇ ਮੱਦੇਨਜ਼ਰ ਮੁੱਢਲੇ ਪੱਧਰ ਉੱਤੇ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਨਾਲ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਪਹੁੰਚੇਗਾ।

ਦੱਸ ਦਈਏ ਕਿ ਭਾਰਤੀ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀ ਇਸ ਤਿੰਨ ਦਿਨਾਂ ਸੰਮੇਲਨ ਦੌਰਾਨ ਦੋਵਾਂ ਪਾਸੇ ਤੋਂ ਉਭਰਨਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਇਲਾਵਾ ਚੁਣੌਤੀਆਂ ਨਾਲ ਜੂਝ ਰਹੀ ਭਾਰਤੀ ਹਵਾਈ ਫ਼ੌਜ, ਲੜਾਕੂ ਜਹਾਜ਼ਾ ਦੀ ਕਮੀ, ਖ਼ਾਸ ਬਲ ਦੀ ਤੈਨਾਤੀ, ਬਿਨ੍ਹਾਂ ਵਿਅਕਤੀ ਤੋਂ ਚੱਲਣ ਵਾਲੇ ਹਵਾਈ ਸਾਧਨਾਂ ਦੀ ਲੋੜ ਤੇ ਯੋਗ ਹੋਣ ਦੇ ਲਈ ਏਅਰਲਿਫ਼ਟ ਦੀ ਸਮਰੱਥਾ ਵਧਾਉਣ ਉੱਤੇ ਚਰਚਾ ਕਰਨਗੇ।

ABOUT THE AUTHOR

...view details