ਪੰਜਾਬ

punjab

ETV Bharat / bharat

ਆਤਮ-ਨਿਰਭਰਤਾ ਹਫ਼ਤਾ ਸ਼ੁਰੂ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹੋਏ ਸ਼ਾਮਿਲ

ਆਤਮ ਨਿਰਭਰਤਾ ਹਫ਼ਤਾ ਅੱਜ ਰੱਖਿਆ ਮੰਤਰਾਲੇ ਦੇ ਸਾਊਥ ਬਲਾਕ ਵਿੱਚ ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਿਲ ਹੋਏ।

ਆਤਮ-ਨਿਰਭਰਤਾ ਹਫ਼ਤਾ ਸ਼ੁਰੂ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹੋਏ ਸ਼ਾਮਿਲ
ਆਤਮ-ਨਿਰਭਰਤਾ ਹਫ਼ਤਾ ਸ਼ੁਰੂ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹੋਏ ਸ਼ਾਮਿਲ

By

Published : Aug 10, 2020, 8:56 PM IST

ਨਵੀਂ ਦਿੱਲੀ: ਰੱਖਿਆ ਮੰਤਰਾਲੇ ਦੇ ਸਾਊਥ ਬਲਾਕ ਵਿਖੇ ਅੱਜ ਆਤਮ ਨਿਰਭਰਤਾ ਹਫ਼ਤੇ ਦੀ ਸ਼ੁਰੂਆਤ ਮੌਕੇ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਿਰਕਤ ਕੀਤੀ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਖੁਦ ਭਾਰਤ ਦੇ ਅੰਦਰ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤੂਆਂ ਦਾ ਨਿਰਮਾਣ ਕਰਨ ਦੇ ਕਾਬਲ ਹੋ ਜਾਂਦੇ ਹੋ ਤਾਂ ਅਸੀਂ ਆਪਣੇ ਸਾਡੇ ਦੇਸ਼ ਦੀ ਪੂੰਜੀ ਦੇ ਇੱਕ ਵੱਡੇ ਹਿੱਸੇ ਨੂੰ ਬਚਾ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਪੂੰਜੀ ਦੀ ਮਦਦ ਨਾਲ ਸੁਰੱਖਿਆ ਉਦਯੋਗ ਨਾਲ ਜੁੜੇ ਲਗਭਗ 7000 ਲਘੂ ਤੇ ਮਾਧਿਅਮ ਉਦਯੋਗ (ਐਮਐਸਐਮਈ) ਨੂੰ ਉਤਸ਼ਾਹਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੂਜਿਆਂ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਸਾਨੂੰ ਆਤਮ ਵਿਸ਼ਵਾਸ਼ ਹਾਸਿਲ ਕਰਨ ਲਈ ਆਤਮ ਨਿਰਭਰ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਤਮ ਨਿਰਭਰ ਭਾਰਤ ਮੁਹਿੰਮ ਦਾ ਵਿਜਨ` ਇਸ ਮਹਾਂਮਾਰੀ ਦੇ ਸਮੇਂ ਵਿੱਚ ਸਿਰਫ ਆਰਥਿਕ ਵਾਧੇ ਦੇ ਲਿਹਾਜ ਨਾਲ ਮਹੱਤਵਪੂਰਨ ਹੈ ਬਲਕਿ ਉਸ ਤੋਂ ਕਿਤੇ ਵੱਧ ਸਾਡੇ ਆਤਮ ਵਿਸ਼ਵਾਸ਼ ਨੁੰ ਵਧਾਉਣਾ ਹੈ।

ABOUT THE AUTHOR

...view details