ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਮਿਲੀ ਇਤਿਹਾਸਕ ਸਫ਼ਲਤਾ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ "@DRDO_India ਨੇ ਅੱਜ ਸਵਦੇਸ਼ੀ-ਵਿਕਸਿਤ ਸਕ੍ਰਾਮਜੈੱਟ ਪ੍ਰੋਪਲੇਸ਼ਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਹਾਈਪਰਸੋਨਿਕ ਤਕਨਾਲੋਜੀ ਡੈਮੋਂਸਟ੍ਰੇਟਰ ਵਾਹਨ ਦਾ ਸਫ਼ਲਤਾਪੂਰਵਕ ਪਰੀਖਣ ਕੀਤਾ ਹੈ।"
ਰੱਖਿਆ ਮੰਤਰੀ ਨੇ ਇਸ ਨੂੰ ਵੱਡੀ ਸਫ਼ਲਤਾ ਦੱਸਦਿਆਂ ਕਿਹਾ ਕਿ ਇਸ ਸਫ਼ਲਤਾ ਦੇ ਨਾਲ, ਹੁਣ ਅਗਲੇ ਪੜਾਅ ਦੀ ਪ੍ਰਗਤੀ ਲਈ ਸਾਰੀਆਂ ਮਹੱਤਵਪੂਰਨ ਤਕਨਾਲੋਜੀਆਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਅੱਗੇ ਟਵੀਟ ਕੀਤਾ ਤੇ ਲਿਖਿਆ: "ਮੈਂ ਇਸ ਮਹਾਨ ਪ੍ਰਾਪਤੀ ਲਈ ਡੀਆਰਡੀਓ ਨੂੰ ਵਧਾਈ ਦਿੰਦਾ ਹਾਂ, ਜੋ ਪ੍ਰਧਾਨ ਮੰਤਰੀ ਦੇ ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਲੈ ਜਾਂਦਾ ਹੈ।" ਮੈਂ ਪ੍ਰਾਜੈਕਟ ਨਾਲ ਜੁੜੇ ਵਿਗਿਆਨੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਮਹਾਨ ਪ੍ਰਾਪਤੀ ਲਈ ਵਧਾਈ ਦਿੱਤੀ। ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ।
ਇਸ ਤੋਂ ਪਹਿਲਾਂ ਡੀਆਰਡੀਓ ਨੇ ਟਵੀਟ ਕਰਦਿਆਂ ਲਿਖਿਆ ਕਿ ਇੱਕ ਇਤਿਹਾਸਿਕ ਮਿਸ਼ਨ ਦੇ ਤਹਿਤ ਭਾਰਤ ਨੇ ਅੱਜ ਸਵਦੇਸ਼ੀ ਰੱਖਿਆ ਤਕਨੀਕ ਨੂੰ ਲੈ ਕੇ ਵੱਡੀ ਪੁਲਾਂਘ ਪੁੱਟੀ ਹੈ।