ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 'ਭ੍ਰਿਸ਼ਟਾਚਾਰੀ ਨੰਬਰ-1' ਦੱਸੇ ਜਾਣ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਨ੍ਹਾਂ ਨੂੰ 'ਭਾਰਤ ਦਾ ਸਭ ਤੋਂ ਵੱਡਾ ਮਾਬ ਲਿੰਚਰ ਦੱਸਿਆ ਹੈ।
ਰਾਜੀਵ ਗਾਂਧੀ ਭਾਰਤ ਦਾ ਸਭ ਤੋਂ ਵੱਡਾ ਮਾਬ ਲਿੰਚਰ ਸੀ: ਮਨਜਿੰਦਰ ਸਿਰਸਾ - Manjinder Sirsa
ਪੀਐੱਮ ਮੋਦੀ ਵੱਲੋਂ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 'ਭ੍ਰਿਸ਼ਟਾਚਾਰੀ ਨੰਬਰ-1' ਦੱਸਣ ਵਾਲੇ ਬਿਆਨ ਦਾ ਸਮਰੱਥਨ ਕਰਦੇ ਹੋਏ, ਸਿਰਸਾ ਨੇ ਕਿਹਾ ਹੈ ਕਿ ਰਾਜੀਵ ਗਾਂਧੀ ਦੁਨੀਆਂ ਦੇ ਇਕਲੌਤੇ ਪ੍ਰਧਾਨ ਮੰਤਰੀ ਸਨ ਜਿੰਨ੍ਹਾਂ 'ਇੱਕ ਵਿਸ਼ੇਸ਼ ਭਾਈਚਾਰੇ ਵਿਰੁੱਧ ਮਾਬ ਲਿੰਚਿੰਗ ਦੀ ਯੋਜਨਾ ਬਣਾਈ ਸੀ।'
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਐਤਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਭਾਰਤ ਦੇ ਸਭ ਤੋਂ ਵੱਡੇ ਮਾਬ ਲਿੰਚਰ' ਸੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 'ਭ੍ਰਿਸ਼ਟਾਚਾਰੀ ਨੰਬਰ-1' ਦੱਸਣ ਵਾਲੇ ਬਿਆਨ ਦਾ ਸਮਰਥਨ ਕਰਦੇ ਹੋਏ, ਸਿਰਸਾ ਨੇ ਕਿਹਾ ਕਿ ਗਾਂਧੀ ਦੁਨੀਆਂ ਦੇ ਇਕਲੌਤੇ ਪ੍ਰਧਾਨ ਮੰਤਰੀ ਸਨ ਜਿੰਨ੍ਹਾਂ ਨੇ ' ਇੱਕ ਖ਼ਾਸ ਭਾਈਚਾਰੇ ਵਿਰੁੱਧ ਮਾਬ ਲਿੰਚਿੰਗ ਦੀ ਯੋਜਨਾ ਬਣਾਈ ਸੀ।'
ਇੱਕ ਬਿਆਨ ਵਿੱਚ ਉਨ੍ਹਾਂ ਨੇ ਦੋਸ਼ ਲਾਏ ਹਨ ਕਿ ਪ੍ਰਧਾਨ ਮੰਤਰੀ ਮੋਦੀ ਠੀਕ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਚੋਟੀ ਦੇ ਭ੍ਰਿਸ਼ਟਾਚਾਰੀ ਸਨ, ਪਰ ਉਹ ਭਾਰਤ ਦੇ ਸਭ ਤੋਂ ਵੱਡੇ ਮਾਬ ਲਿੰਚਰ ਵੀ ਸਨ। ਸਿਰਸਾ ਨੇ ਦੋਸ਼ ਲਾਏ ਕਿ ਗਾਂਧੀ ਨੇ ਨਾ ਕੇਵਲ ਸਿੱਖਾਂ ਵਿਰੁੱਧ ਕਤਲੇਆਮ ਨੂੰ ਉਤਸ਼ਾਹਿਤ ਕੀਤਾ, ਬਲਕਿ ਇਸ ਵਿੱਚ ਸ਼ਾਮਲ ਲੋਕਾਂ ਨੂੰ ਬਚਾਇਆ ਵੀ ਸੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।