ਪੰਜਾਬ

punjab

ETV Bharat / bharat

ਪੁਲਿਸ ਨੇ ਕੱਟਿਆ 1.41 ਲੱਖ ਦਾ ਚਲਾਨ, ਬਣਇਆ ਨੈਸ਼ਨਲ ਰਿਕਾਰਡ - ਪੁਲਿਸ ਨੇ ਕੱਟਿਆ 1.41 ਲੱਖ ਦਾ ਚਲਾਨ

ਦਿੱਲੀ ਪੁਲਿਸ ਨੇ ਰਾਜਸਥਾਨ ਦੇ ਇੱਕ ਟਰੱਕ ਦਾ ਓਵਰਲੋਡਿੰਗ ਕਾਰਨ ਪੁਲਿਸ ਨੇ 1,41,700 ਰੁਪਏ ਦਾ ਚਲਾਨ ਕੱਟ ਦਿੱਤਾ। ਚਲਾਨ ਦੀ ਫੋਟੋ ਪੂਰੇ ਉੱਤਰ ਭਾਰਤ ਵਿੱਚ ਵਾਇਰਲ ਹੋ ਰਹੀ ਹੈ। ਦਰਅਸਲ, 1 ਸਤੰਬਰ ਤੋਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਰੇਟ ਕਈ ਗੁਣਾ ਵੱਧ ਗਏ ਸਨ।

ਫ਼ੋਟੋ

By

Published : Sep 11, 2019, 1:44 PM IST

Updated : Sep 11, 2019, 3:14 PM IST

ਨਵੀਂ ਦਿੱਲੀ: ਰਾਜਧਾਨੀ ਦੇ ਰੋਹਿਨੀ ਟ੍ਰੈਫਿਕ ਸਰਕਲ ਵਿੱਚ ਰਾਜਸਥਾਨ ਦੇ ਇੱਕ ਟਰੱਕ ਦਾ ਓਵਰਲੋਡਿੰਗ ਕਾਰਨ ਪੁਲਿਸ ਨੇ 1,41,700 ਰੁਪਏ ਦਾ ਚਲਾਨ ਕੱਟ ਦਿੱਤਾ। ਇੰਨੀ ਵੱਡੀ ਰਕਮ ਦੇ ਚਲਾਨ ਕਾਰਨ ਇਹ ਖ਼ਬਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸਣਯੋਗ ਹੈ ਕਿ ਚਲਾਨ ਦੀ ਫੋਟੋ ਪੂਰੇ ਉੱਤਰ ਭਾਰਤ ਵਿੱਚ ਵਾਇਰਲ ਹੋ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 1 ਸਤੰਬਰ ਤੋਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਰੇਟ ਕਈ ਗੁਣਾ ਵੱਧ ਗਏ ਹਨ। ਵੱਖ-ਵੱਖ ਥਾਵਾਂ 'ਤੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ, ਜਿਸ ਦੌਰਾਨ ਕਈ ਥਾਵਾਂ' 'ਤੇ ਹਜ਼ਾਰਾਂ ਲੋਕਾਂ ਦੇ ਚਲਾਨ ਕੱਟੇ ਗਏ।

ਪੁਲਿਸ ਨੇ ਕੱਟਿਆ 1.41 ਲੱਖ ਦਾ ਚਲਾਨ


ਦਰਅਸਲ, ਰੋਹਿਨੀ ਟ੍ਰੈਫਿਕ ਸਰਕਲ ਵਿੱਚ ਪੁਲਿਸ ਦੀ ਚੈਕਿੰਗ ਚੱਲ ਰਹੀ ਸੀ, ਜਦੋਂ ਇੱਕ ਰਾਜਸਥਾਨ ਨੰਬਰ ਦਾ ਟਰੱਕ ਜੋ ਕਿ ਬਹੁਤ ਜ਼ਿਆਦਾ ਭਾਰ ਸੀ, ਉੱਥੋਂ ਲੰਘਿਆ। ਪੁਲਿਸ ਵਾਲਿਆਂ ਨੇ ਉਸਨੂੰ ਚੈਕਿੰਗ ਲਈ ਹੱਥ ਦੇ ਕੇ ਰੋਕਿਆ। ਗੱਡੀ ਦਾ ਨੰਬਰ RJ07GD-0237 ਸੀ। ਟਰੱਕ ਇੰਨਾ ਭਾਰਾ ਸੀ ਕਿ ਪੁਲਿਸ ਨੇ ਇਸ ਦੇ 1,41,700 ਰੁਪਏ ਦੇ ਚਲਾਣ ਕੱਟ ਦਿੱਤੇ। ਇਸ ਚਲਾਨ ਦੀ ਫੋਟੋ ਰੋਹਿਨੀ ਟ੍ਰੈਫਿਕ ਸਰਕਲ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਰ ਕਿਸੇ ਦੇ ਮੋਬਾਇਲ ਦੁਆਰਾ ਘੁੰਮਣ ਲੱਗੀ।

Last Updated : Sep 11, 2019, 3:14 PM IST

ABOUT THE AUTHOR

...view details