ਵਾਡਮੇਰ: ਜ਼ਿਲ੍ਹੇ ਦੇ ਬਾਲੋਤਰਾ ਕਸਬੇ ਦੇ ਜਸੋਲ ਪਿੰਡ ਵਿੱਚ ਵੱਡਾ ਹਾਦਸਾ ਹੋ ਗਿਆ। ਐੱਤਵਾਰ ਸ਼ਾਮ ਰਾਮ ਕਥਾ ਦੌਰਾਨ ਤੁਫ਼ਾਨ ਤੇ ਮੀਂਹ ਕਾਰਨ ਪੰਡਾਲ ਡਿੱਗ ਗਿਆ। ਇਸ ਦੌਰਾਨ 14 ਦੀ ਮੌਤ ਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਰਾਮਕਥਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਕਥਾਵਾਚਕ ਸ਼ਰਧਾਲੂਆਂ ਨੂੰ ਕਹਿ ਰਿਹਾ ਹੈ ਕਿ ਬਹੁਤ ਤੇਜ਼ ਤੁਫ਼ਾਨ ਤੇ ਮੀਂਹ ਆ ਰਿਹਾ ਹੈ, ਛੇਤੀ ਹੀ ਪੰਡਾਲ ਤੋਂ ਬਾਹਰ ਨਿਕਲੋ......ਵੇਖੋ ਪੰਡਾਲ ਵੀ ਉੱਡ ਰਿਹਾ ਹੈ।
ਦਰਅਸਲ, ਰਾਜਸਥਾਨ ਦੇ ਪਿੰਡ ਜਸੋਲ ਵਿੱਚ ਰਾਮ ਕਥਾ ਦਾ ਸਮਾਗਮ ਹੋ ਰਿਹਾ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੁਜ਼ੁਰਗ, ਔਰਤ ਤੇ ਬੱਚੇ ਕਥਾ ਸੁਣਨ ਆਏ ਸਨ। ਇਸ ਦੌਰਾਨ ਮੌਸਮ ਅਚਾਨਕ ਖ਼ਰਾਬ ਹੋ ਗਿਆ ਤੇ ਤੇਜ਼ ਤੁਫ਼ਾਨ ਤੇ ਮੀਂਹ ਆਉਣਾ ਸ਼ੁਰੂ ਹੋ ਗਿਆ। ਤੇਜ਼ ਤੁਫ਼ਾਨ ਨੂੰ ਵੇਖਦਿਆਂ ਕਥਾ ਵਾਚਕ ਨੇ ਕਥਾ ਦੇ ਵਿੱਚ ਹੀ ਬੋਲਿਆ ਕਿ ਵੇਖਿਆ ਮੀਂਹ ਤੇਜ਼ ਹੋ ਗਿਆ ਹੈ, ਤੇ ਹੁਣ ਕਥਾ ਰੋਕਣੀ ਪਵੇਗੀ। ਵੇਖੋ ਪੰਡਾਲ ਉੱਡ ਰਿਹਾ ਹੈ, ਸਾਰੇ ਲੋਕ ਪੰਡਾਲ ਖ਼ਾਲੀ ਕਰ ਦਿਓ।