ਜੈਪੁਰ: ਪਿਛਲੇ 4 ਦਿਨਾਂ ਤੋਂ ਰਾਜ ਵਿੱਚ ਲਗਾਤਾਰ ਚੱਲ ਰਹੇ ਸਿਆਸੀ ਸੰਕਟ ਵਿੱਚ ਹਰ ਦਿਨ ਨਵਾਂ ਮੋੜ ਆ ਰਿਹਾ ਹੈ। ਮੰਗਲਵਾਰ ਨੂੰ ਵੱਡੇ ਪੱਧਰ 'ਤੇ ਪਾਇਲਟ ਕੈਂਪ ਨੂੰ ਬਾਹਰ ਦਾ ਰਾਹ ਵਿਖਾਉਣ ਤੋਂ ਬਾਅਦ ਹੁਣ ਗਹਿਲੋਤ ਸਰਕਾਰ ਅਤੇ ਪਾਇਲਟ ਕੈਂਪ ਦੇ ਵਿਚਕਾਰ ਮਾਈਂਡ ਗੇਮ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਇਸ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਇਹ ਖ਼ਬਰ ਆਈ ਕਿ ਪਾਇਲਟ ਸਣੇ 19 ਵਿਧਾਇਕਾਂ ਨੂੰ ਸਪੀਕਰ ਵੱਲੋਂ ਨੋਟਿਸ ਭੇਜੇ ਗਏ ਹਨ।
ਰਾਜਸਥਾਨ ਵਿੱਚ ਸਿਆਸੀ ਘਸਮਾਨਨ ਅੱਜ ਚੌਥੇ ਦਿਨ ਵੀ ਜਾਰੀ ਹੈ। ਸਚਿਨ ਪਾਇਲਟ ਨੇ ਜਿਸ ਤਰੀਕੇ ਨਾਲ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਨਾਲ ਨਹੀਂ ਜਾਣਗੇ ਤਾਂ ਅਜਿਹੇ 'ਚ ਹਰ ਕੋਈ ਸੋਚ ਰਿਹਾ ਹੈ ਕਿ ਆਖ਼ਿਰ ਸਚਿਨ ਪਾਇਲਟ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ।
ਹੁਣ ਤੱਕ ਨਾ ਤਾਂ ਸਚਿਨ ਪਾਇਲਟ ਖੁਦ ਮੀਡੀਆ ਦੇ ਸਾਹਮਣੇ ਆਏ ਹਨ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਾਂਗਰਸ ਪਾਰਟੀ ਦਾ ਜ਼ਿਕਰ 'ਬਾਇਓ' ਹਟਾਇਆ ਹੈ।