ਜੈਪੁਰ: ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੂਰਬ ਮੌਕੇ ਵੀਰਵਾਰ ਨੂੰ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਰਾਜਾਪਾਰਕ ਗੁਰਦੁਆਰੇ ਪਹੁੰਚੇ। ਇਸ ਮੌਕੇ ਗੁਰੂਦੁਆਰਾ ਸਾਹਿਬ ਵਿਖੇ ਆਯੋਜਿਤ ਪ੍ਰੋਗਰਾਮ ਕੀਤਾ ਵਿੱਚ ਕਲਰਾਜ ਮਿਸ਼ਰਾ ਨੇ ਆਪਣੀ ਪਤਨੀ ਨਾਲ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਮਾਲਵੀਆ ਨਗਰ ਤੋਂ ਭਾਜਪਾ ਵਿਧਾਇਕ ਕਾਲੀਚਰਨ ਵੀ ਮੌਜੂਦ ਸਨ। ਕਲਰਾਜ ਮਿਸ਼ਰਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਧਰਮ ਦੀ ਰੱਖਿਆ ਲਈ ਸਾਰੇ ਧਰਮਾਂ ਨੂੰ ਇਕਜੁੱਟ ਕੀਤਾ ਸੀ।
ਇਸ ਦੌਰਾਨ ਕਲਰਾਜ ਮਿਸ਼ਰਾ ਨੇ ਗੁਰਦੁਆਰਾ ਸਾਹਿਬ ਵਿੱਚ ਰਾਜ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਰਾਜਪਾਲ ਤਕਰੀਬਨ 1 ਘੰਟਾ ਗੁਰਦੁਆਰੇ ਵਿੱਚ ਰਹੇ। ਇਸ ਸਮੇਂ ਦੌਰਾਨ ਰਾਜਪਾਲ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਲਵਾਰ ਵੀ ਭੇਟ ਕੀਤੀ ਗਈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੂਰਬ ਮੌਕੇ ਕਲਰਾਜ ਮਿਸ਼ਰਾ ਨੇ ਗੁਰੂਦੁਆਰਾ ਸਾਹਿਬ ਵਿੱਚ ਮੌਜੂਦ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਗੋਵਿੰਦ ਸਿੰਘ ਜੀ ਇੱਕ ਆਦਰਸ਼ ਅਤੇ ਮਹਾਨ ਆਦਮੀ ਸਨ ਜੋ ਇੱਕ ਯੁੱਗ ਵਿੱਚ ਇਕੋ ਜਨਮ ਲੈਂਦਾ ਹੈ।