ਨਵੀਂ ਦਿੱਲੀ: ਲਗਾਤਾਰ ਮੀਂਹ ਪੈਣ ਕਾਰਨ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਹੜ੍ਹ ਆਉਣ ਨਾਲ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਹੜ੍ਹ ਨਾਲ ਗੰਭੀਰ ਸਥਿਤੀ ਬਣੀ ਹੋਈ ਹੈ। ਸਰਯੂ ਨਦੀ ਨੇ ਤਬਾਹੀ ਮਚਾਈ ਹੋਈ ਹੈ। ਇਸ ਹੜ੍ਹ 'ਚ ਲਗਭਗ 55 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਲਗਾਤਾਰ ਮੀਂਹ ਪੈਣ ਅਤੇ ਨੇਪਾਲ ਵੱਲੋਂ ਪਾਣੀ ਛੱਡਣ ਕਾਰਨ ਤਰਾਈ ਖੇਤਰ ਵਿੱਚ ਖੇਤ ਤੇ ਘਰਾਂ ਸਮੇਤ ਦਰਜਨਾਂ ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਬਿਹਾਰ ਦੇ ਕਈ ਜ਼ਿਲ੍ਹੇ ਹੜ੍ਹ ਕਾਰਨ ਪ੍ਰਭਾਵਤ
ਬਿਹਾਰ ਦੇ 15 ਜ਼ਿਲ੍ਹੇ ਹੜ੍ਹ ਆਉਣ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹਨ। ਸਮਸਤੀਪੁਰ, ਦਰਭੰਗਾ, ਸੀਤਾਮੜੀ, ਸ਼ਿਵਹਾਰ, ਸੁਪੌਲ, ਕਿਸ਼ਨਗੰਜ ਅਤੇ ਪੂਰਬੀ ਚੰਪਾਰਣ ਸਮੇਤ ਕਈ ਜ਼ਿਲ੍ਹਿਆਂ ਦੇ ਲੋਕ ਹੜ੍ਹ ਦੇ ਪਾਣੀ ਤੋਂ ਪ੍ਰੇਸ਼ਾਨ ਹਨ। ਬਾਗਮਤੀ, ਕੋਸ਼ੀ ਅਤੇ ਬੁੜੀ ਗੰਡਕ ਨਦੀ ਵਿੱਚ ਹੜ੍ਹ ਦੇ ਪਾਣੀ ਕਾਰਨ ਜ਼ਿਲ੍ਹੇ ਦੇ 9 ਬਲਾਕਾਂ ਦੇ 134 ਪਿੰਡ ਪ੍ਰਭਾਵਤ ਹਨ।
ਗੁਜਰਾਤ ਵਿੱਚ ਨਦੀਆਂ ਦਾ ਭਿਆਨਕ ਰੂਪ
ਗੁਜਰਾਤ ਵਿੱਚ ਤੇਜ਼ ਮੀਂਹ ਕਾਰਨ ਨਦੀਆਂ ਨੇ ਭਿਆਨਕ ਰੂਪ ਧਾਰ ਲਿਆ ਹੈ। ਸੂਰਤ ਦੀ ਸੜਕਾਂ ਦੀਆਂ ਸੜਕਾਂ ਹੜ੍ਹ ਦੇ ਪਾਣੀ 'ਚ ਡੁੱਬ ਗਈਆਂ ਹਨ ਜਿਸ ਕਾਰਨ ਸਾਰੋਲੀ ਖੇਤਰ ਦਾ ਸ਼ਹਿਰ ਤੋਂ ਸੰਪਰਕ ਟੁੱਟ ਗਿਆ ਹੈ। ਦੱਖਣੀ ਗੁਜਰਾਤ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਸੂਰਤ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ।