ਪੰਜਾਬ

punjab

ETV Bharat / bharat

ਲੌਕਡਾਉਨ 2.0 : ਸਾਰੀਆਂ ਟ੍ਰੇਨਾਂ 3 ਮਈ ਤੱਕ ਰੱਦ, ਟਿਕਟਾਂ ਦੇ ਪੂਰੇ ਪੈਸੇ ਵਾਪਸ ਕਰੇਗਾ ਰੇਲਵੇ - all canceled trains till may 3

ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਜਾਰੀ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਭਾਰਤੀ ਰੇਲਵੇ ਨੇ ਵੀ ਮੰਗਲਵਾਰ ਨੂੰ ਆਪਣੀਆਂ ਸੇਵਾਵਾਂ ਨੂੰ 3 ਮਈ ਤੱਕ ਮੁਲਤਵੀ ਕਰ ਦਿੱਤਾ। ਰੇਲਵੇ ਨੇ ਕਿਹਾ ਕਿ ਜੋ ਟ੍ਰੇਨ ਰੱਦ ਨਹੀਂ ਹੋਈ ਹੈ, ਉਸ ਦੀ ਅਡਵਾਂਸ ਬੁਕਿੰਗ ਰੱਦ ਕਰਨ ਵਾਲਿਆਂ ਨੂੰ ਵੀ ਪੂਰੇ ਪੈਸੇ ਵਾਪਸ ਕੀਤੇ ਜਾਣਗੇ।

ਸਾਰੀਆਂ ਟ੍ਰੇਨਾਂ 3 ਮਈ ਤੱਕ, ਟਿਕਟ ਦੇ ਪੂਰੇ ਪੈਸੇ ਵਾਪਸ ਕਰੇਗਾ ਰੇਲਵੇ
ਸਾਰੀਆਂ ਟ੍ਰੇਨਾਂ 3 ਮਈ ਤੱਕ, ਟਿਕਟ ਦੇ ਪੂਰੇ ਪੈਸੇ ਵਾਪਸ ਕਰੇਗਾ ਰੇਲਵੇ

By

Published : Apr 14, 2020, 10:42 PM IST

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਮੰਗਲਵਾਰ ਨੂੰ ਕਿਹਾ ਕਿ 3 ਮਈ ਤੱਕ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੱਦ ਟ੍ਰੇਨਾਂ ਦੀ ਆਨਲਾਈਨ ਟਿਕਟ ਲੈਣ ਵਾਲੇ ਲੋਕਾਂ ਦੇ ਪੈਸੇ ਆਪਣੇ ਆਪ ਹੀ ਵਾਪਸ ਹੋ ਜਾਣਗੇ ਅਤੇ ਕਾਊਂਟਰ ਤੋਂ ਟਿਕਟ ਲੈਣ ਵਾਲੇ ਲੋਕ 31 ਜੁਲਾਈ ਤੱਕ ਆਪਣੇ ਪੈਸੇ ਵਾਪਸ ਲੈ ਸਕਦੇ ਹਨ।

ਰੇਲਵੇ ਨੇ ਕਿਹਾ ਕਿ ਜੋ ਟ੍ਰੇਨ ਰੱਦ ਨਹੀਂ ਹੋਈ ਹੈ, ਉਸ ਦੀ ਬੁਕਿੰਗ ਰੱਦ ਕਰਨ ਵਾਲਿਆਂ ਨੂੰ ਪੂਰੇ ਪੈਸੇ ਵਾਪਸ ਕੀਤੇ ਜਾਣਗੇ।

ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਜਾਰੀ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਭਾਰਤੀ ਰੇਲਵੇ ਨੇ ਵੀ ਮੰਗਲਵਾਰ ਨੇ ਵੀ ਆਪਣੀਆਂ ਯਾਤਰੀ ਸੇਵਾਵਾਂ ਨੂੰ 3 ਮਈ ਤੱਕ ਮੁਲਤਵੀ ਕਰ ਦਿੱਤਾ ਹੈ।

ਰੇਲਵੇ ਨੇ ਕਿਹਾ ਕਿ ਈ-ਟਿਕਟ ਸਮੇਤ ਟ੍ਰੇਨ ਦੀ ਅਡਵਾਂਸ ਬੁਕਿੰਗ ਅਗਲੇ ਹੁਕਮਾਂ ਤੱਕ ਨਹੀਂ ਹੋਵੇਗੀ। ਹਾਲਾਂਕਿ ਆਨਲਾਈਨ ਟਿਕਟ ਰੱਦ ਕਰਨ ਦੀ ਸੁਵਿਧਾ ਜਾਰੀ ਰਹੇਗੀ। ਅਡਵਾਂਸ ਬੁਕਿੰਗ ਕਰਨ ਵਾਲਿਆਂ ਨੂੰ ਵੀ ਪੂਰੇ ਪੈਸੇ ਵਾਪਸ ਕੀਤੇ ਜਾਣਗੇ, ਜੋ ਹੁਣ ਰੱਦ ਨਹੀਂ ਹੋਈ ਹੈ।

ਇਸ ਤੋਂ ਪਹਿਲਾਂ ਰੇਲਵੇ ਨੇ 3 ਮਈ ਤੱਕ ਯਾਤਰੀ ਸੇਵਾਵਾਂ ਮੁਲਤਵੀ ਕਰਦੇ ਹੋਏ ਕਿਹਾ ਸੀ, ਕੋਵਿਡ-19 ਲੌਕਡਾਉਨ ਦੇ ਮੱਦੇਨਜ਼ਰ ਕੀਤੇ ਗਏ ਹੱਲਾਂ ਨੂੰ ਬਰਕਰਾਰ ਰੱਖਦੇ ਹੋਏ ਭਾਰਤੀ ਰੇਲਵੇ ਦੀਆਂ ਪ੍ਰੀਮਿਅਮ ਟ੍ਰੇਨਾਂ, ਮੇਲ/ ਐਕਸਪ੍ਰੈੱਸ ਟ੍ਰੇਨਾਂ, ਯਾਤਰੀ ਟ੍ਰੇਨਾਂ, ਉਪਨਗਰੀ ਟ੍ਰੇਨਾਂ, ਕੋਲਕਾਤਾ ਮੈਟਰੋ ਰੇਲ, ਕੋਂਕਣ ਰੇਲਵੇ ਸਮੇਤ ਸਾਰੀਆਂ ਯਾਤਰੀਆਂ ਸੇਵਾਵਾਂ 3 ਮਈ ਰਾਤ 12 ਵਜੇ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।

ਭਾਰਤ ਵਿੱਚ ਹੁਣ ਤੱਕ ਕੋਵਿਡ-19 ਦੇ 10,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 339 ਲੋਕਾਂ ਦੀ ਇਸ ਨਾਲ ਜਾਨ ਗਈ ਹੈ।

(ਪੀਟੀਆਈ)

ABOUT THE AUTHOR

...view details