ਨਵੀਂ ਦਿੱਲੀ: ਲੌਕਡਾਊਨ ਤੋਂ ਬਾਅਦ ਰੇਲ ਸੇਵਾਵਾਂ ਬਹਾਲ ਕਰਨ ਦੀਆਂ ਆ ਰਹੀਆਂ ਖ਼ਬਰਾਂ 'ਤੇ ਰੇਲ ਮੰਤਾਰਲੇ ਨੇ ਟਵੀਟ ਕਰ ਸਪਸ਼ਟੀਕਰਣ ਦਿੱਤਾ ਹੈ। ਰੇਲ ਮੰਤਰਾਲੇ ਨੇ ਟਵੀਟ ਕਰ ਲਿਖਿਆ ਹੈ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਅਜੇ ਕੋਈ ਯੋਜਨਾ ਨਹੀਂ ਹੈ।
ਲੌਕਡਾਊਨ ਤੋਂ ਬਾਅਦ ਰੇਲ ਸੇਵਾਵਾਂ ਮੁੜ ਬਹਾਲ ਕਰਨ ਦੀ ਕੋਈ ਯੋਜਨਾ ਨਹੀਂ: ਰੇਲ ਮੰਤਰਾਲਾ - Covid 19
ਰੇਲ ਮੰਤਰਾਲੇ ਨੇ ਟਵੀਟ ਕਰ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਸੰਬੰਧੀ ਆਪਣਾ ਰੁਖ ਸਪੱਸ਼ਟ ਕੀਤਾ ਹੈ।
ਫ਼ੋਟੋ
ਰੇਲਵੇ ਨੇ ਟਵੀਟ 'ਚ ਲਿਖਿਆ ਕਿ ਕੁੱਝ ਮੀਡੀਆ ਰਿਪੋਰਟਾਂ ਰਾਹੀਂ ਸੇਵਾਵਾਂ ਬਹਾਲ ਕਰਨ ਸੰਬੰਧੀ ਖ਼ਬਰਾਂ ਦਿੱਤੀਆਂ ਜਾ ਰਹੀਂ ਸਨ। ਉਨ੍ਹਾਂ ਲਿਖਿਆਂ ਕਿ ਸੇਵਾਵਾਂ ਕਰਨ ਸੰਬੰਧੀ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ, ਫ਼ੈਸਲਾ ਲੈਣ 'ਤੇ ਸਭ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅਤੇ ਅਜੀਹੇ ਹਲਾਤਾਂ ਨੂੰ ਵੇਖਦਿਆਂ ਗੱਡੀਆਂ ਨੂੰ ਮੁੜ ਚਾਲੂ ਕਰਨ ਬਾਰੇ ਜਲਦਬਾਜ਼ੀ 'ਚ ਫ਼ੈਸਲਾ ਨਹੀਂ ਲਿਆ ਜਾ ਸਕਦਾ।