ਪੰਜਾਬ

punjab

ETV Bharat / bharat

ਕਰਨਾਟਕ: ਰਾਏਚੁਰ ਦੀ ਨਲਿਨੀ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ - ਪਲਾਸਟਿਕ ਮੁਕਤ

ਜਿਵੇਂ ਪਲਾਸਟਿਕ ਦੀ ਵਰਤੋਂ ਹਰ ਪਾਸੇ ਘਟਾਈ ਜਾ ਰਹੀ ਹੈ, ਲੋੜ ਹੈ ਪਲਾਸਟਿਕ ਦੇ ਕਿਸੇ ਵਿਕਲਪ ਦੀ ਵਰਤੋਂ ਨੂੰ ਪ੍ਰਸਿੱਧ ਬਣਾਉਣ ਦੀ। ਸਰਕਾਰ ਤੇ ਚੁਣੇ ਹੋਏ ਨੁਮਾਇੰਦੇ ਰਾਏਚੁਰ ਜ਼ਿਲ੍ਹੇ ਵਿੱਚ ਕੱਪੜੇ ਦੀਆਂ ਥੈਲੀਆਂ ਦੀ ਵਰਤੋਂ ਨੂੰ ਹਰਮਨ ਪਿਆਰਾ ਬਣਾਉਣ ਲਈ ਹੱਥ ਮਿਲਾ ਰਹੇ ਹਨ।

ਪਲਾਸਟਿਕ ਮੁਕਤ
ਫ਼ੋਟੋ

By

Published : Jan 24, 2020, 10:07 AM IST

ਕਰਨਾਟਕ: ਸਿਟੀ ਮਿਊਂਸੀਪਲ ਕੌਂਸਲ ਦੀ ਮੈਂਬਰ ਨਲੀਨੀ ਚੰਦਰਸ਼ੇਖਰ ਰਾਇਚੁਰ ਸਿੰਧਾਨੂਰ ਖੇਤਰ ਵਿੱਚ ਲੋਕਾਂ ਨੂੰ ਕੱਪੜੇ ਦੀਆਂ ਥੈਲੀਆਂ ਵੰਡ ਰਹੀ ਹੈ। ਉਸ ਨੇ ਹੋਜ਼ਾਪੇਟ ਤੋਂ ਆਪਣੇ ਪੈਸਿਆਂ ਨਾਲ ਕੱਪੜੇ ਦੇ 600 ਬੈਗ ਖ਼ਰੀਦ ਕੇ ਸਿੰਧਾਨੂਰ ਖੇਤਰ ਦੇ ਵਾਰਡ ਨੰਬਰ 2 ਵਿਚ ਲੋਕਾਂ ਵਿਚ ਮੁਫ਼ਤ ਵੰਡੇ।

ਵੀਡੀਓ

ਨਲੀਨੀ ਜੋ ਆਪਣੇ ਵਾਰਡ ਨੂੰ ਪਲਾਸਟਿਕ ਮੁਕਤ ਬਣਾਉਣਾ ਚਾਹੁੰਦੀ ਹੈ, ਉਹ ਕੱਪੜੇ ਦੀਆਂ ਥੈਲੀਆਂ 'ਤੇ 'ਅਸੀਂ ਸਫਾਈ ਵੱਲ ਚੱਲਦੇ ਹਾਂ' ਦਾ ਸੁਨੇਹਾ ਲਿਖ ਕੇ ਥੈਲੀਆਂ ਵੰਡ ਰਹੀ ਹੈ। ਜੇ ਕੱਪੜੇ ਦੇ ਥੈਲੇ ਵਰਤਣ ਦੇ ਫਾਇਦਿਆਂ ਵੱਲ ਧਿਆਨ ਦਈਏ, ਤਾਂ ਇਹ ਕਈ ਸਾਲ ਵਰਤਿਆ ਜਾ ਸਕਦਾ ਹੈ, ਤੇ ਇਸ ਵਿੱਚ 10-15 ਕਿਲੋਗ੍ਰਾਮ ਭਾਰ ਚੁੱਕਿਆ ਜਾ ਸਕਦੈ।

ਕੱਪੜੇ ਦੇ ਬੈਗ ਵਾਤਾਵਰਣ ਦੇ ਅਨੁਕੂਲ ਹੁੰਦੇ ਹਨ ਕਿਉਂਕਿ ਇਹ ਕਪਾਹ ਦੇ ਬਣੇ ਹੁੰਦੇ ਹਨ ਅਤੇ ਦੁਬਾਰਾ ਰਿਸਾਇਕਲ ਵੀ ਕੀਤੇ ਜਾ ਸਕਦੇ ਹਨ। ਨਲੀਨੀ ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ।

ABOUT THE AUTHOR

...view details