ਨਵੀਂ ਦਿੱਲੀ: ਚੀਨ ਨਾਲ ਤਣਾਅ ਦੇ ਦਰਮਿਆਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਵਿਨ੍ਹੇ ਹਨ। ਰਾਹੁਲ ਨੇ ਟਵੀਟ ਕਰਦੇ ਹੋਏ ਕਿਹਾ, "ਦੇਸ਼ ਦੇ ਜਵਾਨ ਕੜਾਕੇ ਦੀ ਸਰਦੀ ਵਿੱਚ ਸਧਾਰਣ ਟੈਂਟਾਂ ਵਿੱਚ ਗੁਜਾਰਾ ਕਰਦੇ ਹੋਏ ਵੀ ਚੀਨ ਦੇ ਹਮਲੇ ਦਾ ਡਟ ਕੇ ਮੁਕਾਬਲਾ ਕਰਦੇ ਹਨ। ਜਦੋਂ ਕਿ ਦੇਸ਼ ਦੇ PM 8400 ਕਰੋੜ ਦੇ ਹਵਾਈ ਜਹਾਜ਼ 'ਚ ਘੁੰਮਦੇ ਹਨ ਤੇ ਚੀਨ ਦਾ ਨਾਂਅ ਤੱਕ ਲੈਣ ਤੋਂ ਡਰਦੇ ਹਨ। ਕਿਸ ਨੂੰ ਮਿਲੇ ਚੰਗੇ ਦਿਨ?
ਸਰਹੱਦ ਵਿਵਾਦ: ਪ੍ਰਧਾਨ ਮੰਤਰੀ 'ਤੇ ਰਾਹੁਲ ਦਾ ਹਮਲਾ, ਕਿਹਾ- ਚੀਨ ਦਾ ਨਾਂ ਲੈਣ ਤੋਂ ਡਰਦੇ ਹਨ - ਭਾਜਪਾ ਦੇ ਸਾਬਕਾ ਸੰਸਦ ਮੈਂਬਰ ਥੂਪਸਤਾਨ ਚੇਵਾਂਗ
ਚੀਨ ਨਾਲ ਤਣਾਅ ਦੇ ਵਿਚਕਾਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੀਐਮ ਮੋਦੀ ਚੀਨ ਦਾ ਨਾਮ ਲੈਣ ਤੋਂ ਵੀ ਡਰਦੇ ਹਨ।
ਇਸ ਟਵੀਟ ਦੇ ਨਾਲ, ਉਨ੍ਹਾਂ ਨੇ ਇੱਕ ਖ਼ਬਰ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਹੈ, ਜਿਸ ਵਿੱਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਥੂਪਸਤਾਨ ਚੇਵਾਂਗ ਦੇ ਕਥਿਤ ਦਾਅਵਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਚੀਨੀ ਫੌਜੀਆਂ ਨੇ ਭਾਰਤੀ ਧਰਤੀ ਦੇ ਕੁਝ ਹਿੱਸਿਆ ਉੱਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਭਾਜਪਾ ਦੇ ਸੰਸਦ ਮੈਂਬਰ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਸਰਦੀਆਂ ਵਿੱਚ ਵੀ ਭਾਰਤੀ ਫੌਜੀ ਸਧਾਰਣ ਟੈਂਟਾਂ ਵਿੱਚ ਹੀ ਆਪਣਾ ਗੁਜਾਰਾ ਕਰ ਰਹੇ ਹਨ।
ਐਲਏਸੀ ਨੂੰ ਲੈ ਕੇ ਪਿਛਲੇ 6 ਮਹੀਨਿਆਂ ਤੋਂ ਭਾਰਤ ਅਤੇ ਚੀਨ ਵਿੱਚ ਤਣਾਅ ਰਿਹਾ ਹੈ। ਇਸ ਤਣਾਅ ਨੂੰ ਘਟਾਉਣ ਲਈ ਦੋਵਾਂ ਦੇਸ਼ਾਂ ਦਰਮਿਆਨ ਫੌਜੀਆਂ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਦੇ ਕਈ ਦੌਰ ਚੱਲੇ ਹਨ।