ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਰੇਵਾੜੀ ਦੇ ਕੈਐਲਪੀ ਕਾਲਜ ਵਿੱਚ ਐਂਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਇਹ ਲੈਂਡਿੰਗ ਖ਼ਰਾਬ ਮੌਸਮ ਕਰਕੇ ਕੀਤੀ ਗਈ ਹੈ।
ਰੇਵਾੜੀ: ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਕਰਵਾਈ ਐਂਮਰਜੈਂਸੀ ਲੈਂਡਿਗ
ਰੈਲੀ ਕਰ ਕੇ ਦਿੱਲੀ ਵਾਪਿਸ ਜਾ ਰਹੇ ਰਾਹੁਲ ਗਾਂਧੀ ਦੇ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਹਰਿਆਣਾ ਦੇ ਰੇਵਾੜੀ ਵਿੱਚ ਐਂਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਰਾਹੁਲ ਗਾਂਧੀ ਦੇ ਜਹਾਜ਼ ਦੀ ਕਰਵਾਈ ਐਂਮਰਜੈਂਸੀ ਲੈਂਡਿਗ
ਇਹ ਲੈਂਡਿੰਗ ਉਦੋਂ ਹੋਈ ਜਦੋਂ ਗਾਂਧੀ ਰੈਲੀ ਕਰ ਕੇ ਮਹਿੰਦਰਗੜ੍ਹ ਤੋਂ ਦਿੱਲੀ ਵਾਪਸ ਜਾ ਰਹੇ ਸਨ। ਇਸ ਦੌਰਾਨ ਖ਼ਰਾਬ ਮੌਸਮ ਕਰਕੇ ਐਂਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਤੋਂ ਬਾਅਦ ਗਾਂਧੀ ਨੇ ਕਾਰ 'ਤੇ ਦਿੱਲੀ ਵੱਲ ਚਾਲੇ ਪਾਏ।