ਨਵੀਂ ਦਿੱਲੀ: ਰੇਲਵੇ ਦਾ ਨਿੱਜੀਕਰਨ ਕਰਨ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜਨਤਾ ਇਸ ਕਦਮ ਲਈ ਸਰਕਾਰ ਨੂੰ ਮੁਆਫ ਨਹੀਂ ਕਰੇਗੀ। ਸਰਕਾਰ ਨੇ ਰੇਲ ਗੱਡੀਆਂ ਦੇ ਨਿੱਜੀਕਰਨ ਦਾ ਪਹਿਲਾ ਕਦਮ ਚੁੱਕਿਆ ਹੈ, ਜਿਸ 'ਚ ਨਿੱਜੀ ਕੰਪਨੀਆਂ ਤੋਂ ਯਾਤਰੀ ਰੇਲ ਗੱਡੀਆਂ ਚਲਾਉਣ ਦੇ ਪ੍ਰਸਤਾਵ ਮੰਗੇ ਗਏ ਹਨ।
ਮੰਤਰਾਲੇ ਦੇ ਪ੍ਰਸਤਾਵ ਦੇ ਅਨੁਸਾਰ, ਨਿੱਜੀ ਫਰਮ 35 ਸਾਲਾਂ ਲਈ ਰੇਲ ਗੱਡੀਆਂ ਚਲਾ ਸਕਦੀਆਂ ਹਨ। ਰੇਲਵੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਪ੍ਰਸਤਾਵ ਵਿੱਚ 109 ਰੂਟਾਂ ‘ਤੇ 151 ਰੇਲ ਗੱਡੀਆਂ ਚਲਾਉਣ ਦੀ ਯੋਜਨਾ ਹੈ, ਜੋ 30,000 ਕਰੋੜ ਰੁਪਏ ਦੇ ਨਿਜੀ ਨਿਵੇਸ਼ ਦੀ ਮੰਗ ਕਰੇਗੀ।