ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਦਿੱਲੀ ਅੰਦੋਲਨ ਚੱਲ ਰਿਹਾ ਹੈ। ਅੱਜ ਇਹ ਅੰਦੋਲਨ 29 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨਾਂ ਦੇ ਇਸ ਅੰਦੋਲਨ ਨੂੰ ਪੂਰੇ ਦੇਸ਼ ਦਾ ਸਮਰਥਨ ਮਿਲ ਰਿਹਾ ਹੈ ਹਰ ਕੋਈ ਕਿਸਾਨਾਂ ਦੇ ਨਾਲ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਸਵੇਰੇ 10.45 ਵਜੇ ਵਿਜੇ ਚੌਂਕ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨਗੇ। ਇਸ ਦੀ ਜਾਣਕਾਰੀ ਕਾਂਗਰਸ ਸਾਂਸਦ ਨੇ ਦਿੱਤੀ ਹੈ।
ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੇ ਜਾ ਰਹੇ ਮਾਰਚ ਵਿੱਚ ਕਾਂਗਰਸੀ ਸੰਸਦ ਵੀ ਹਿੱਸਾ ਲੈਣਗੇ। ਮਾਰਚ ਕਰਨ ਉਪੰਰਤ ਰਾਹੁਲ ਅਤੇ ਹੋਰ ਵੀ ਉੱਘੇ ਨੇਤਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀ ਦਖ਼ਲਅੰਦਾਜ਼ੀ ਦੇ ਲਈ 2 ਕਰੋੜ ਦਸਤਖ਼ਤ ਵਾਲਾ ਮੰਗ ਪੱਤਰ ਪੇਸ਼ ਕਰਨਗੇ।