ਪੰਜਾਬ

punjab

ETV Bharat / bharat

ਰਾਹੁਲ ਗਾਂਧੀ ਨੇ ਕੀਤਾ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ, ਕਿਹਾ- ਹਿੰਸਾ ਨਾਲ ਭਾਰਤ ਮਾਤਾ ਨੂੰ ਕੋਈ ਲਾਭ ਨਹੀਂ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਹਿੰਸਾ ਨਾਲ ਭਾਰਤ ਮਾਤਾ ਨੂੰ ਕੋਈ ਲਾਭ ਨਹੀਂ ਹੈ।

ਰਾਹੁਲ ਗਾਂਧੀ ਨੇ ਕੀਤਾ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ
ਰਾਹੁਲ ਗਾਂਧੀ ਨੇ ਕੀਤਾ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ

By

Published : Mar 4, 2020, 8:50 PM IST

ਨਵੀਂ ਦਿੱਲੀ: ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੇ ਇੱਕ ਵਫ਼ਦ ਨੇ ਬੁੱਧਵਾਰ ਸ਼ਾਮ ਦਿੱਲੀ ਦੇ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇੱਕ ਟੂਰਿਸਟ ਬੱਸ ਉੱਤੇ ਸਵਾਰ ਹੋ ਕੇ ਰਾਹੁਲ ਗਾਂਧੀ ਤੇ ਹੋਰ ਸੰਸਦ ਮੈਂਬਰਾਂ ਨੇ ਪੂਰਵੀ ਦਿੱਲੀ ਦੇ ਹਿੰਸਾ ਵਾਲੇ ਖੇਤਰਾਂ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨਾਲ ਮੁਲਾਕਾਤ ਕੀਤੀ।

ਬ੍ਰਿਜਪੁਰੀ ਵਿੱਚ ਰਾਹੁਲ ਗਾਂਧੀ ਨੇ ਮੀਡੀਆ ਨੂੰ ਕਿਹਾ ਕਿ ਸਕੂਲ ਦਿੱਲੀ ਦਾ ਭਵਿੱਖ ਹੈ ਪਰ ਨਫ਼ਰਤ ਅਤੇ ਹਿੰਸਾ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ। ਇਸ ਹਿੰਸਾ ਨਾਲ ਭਾਰਤ ਮਾਤਾ ਨੂੰ ਕੋਈ ਲਾਭ ਨਹੀਂ ਹੈ।

ਰਾਹੁਲ ਗਾਂਧੀ ਨੇ ਕੀਤਾ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ

ਰਾਹੁਲ ਗਾਂਧੀ ਨੇ ਅਪੀਲ ਕਰਦਿਆਂ ਕਿਹਾ, "ਸਭ ਨੂੰ ਮਿਲ ਕੇ ਪਿਆਰ ਨਾਲ ਇੱਥੇ ਕੰਮ ਕਰਨਾ ਪਵੇਗਾ। ਹਿੰਦੋਸਤਾਨ ਨੂੰ ਜੋੜ ਕੇ ਅੱਗੇ ਵਧਾਇਆ ਜਾ ਸਕਦਾ ਹੈ। ਦੁਨੀਆਂ ਵਿੱਚ ਜੋ ਅਕਸ ਭਾਰਤ ਦਾ ਹੈ ਉਸ ਨੂੰ ਠੇਸ ਪਹੁੰਚੀ ਹੈ। ਭਾਈਚਾਰਾ ਅਤੇ ਏਕਤਾ ਸਾਡੀ ਤਾਕਤ ਸੀ, ਉਸ ਨੂੰ ਇੱਥੇ ਜਲਾਇਆ ਗਿਆ ਹੈ। ਇਸ ਨਾਲ ਹਿੰਦੋਸਤਾਨ ਅਤੇ ਭਾਰਤ ਮਾਤਾ ਨੂੰ ਨੁਕਸਾਨ ਹੁੰਦਾ ਹੈ।"

ਕਾਂਗਰਸ ਦੇ ਵਫ਼ਦ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਕੇ.ਸੀ ਵੇਣੁਗੋਪਾਲ, ਰਣਦੀਪ ਸੂਰਜੇਵਾਲਾ, ਸੰਸਦ ਮੈਂਬਰ ਕੇ. ਸੁਰੇਸ਼ ਅਤੇ ਗੌਰਵ ਸਣੇ ਹੋਰ ਆਗੂ ਸ਼ਾਮਲ ਸਨ।

For All Latest Updates

TAGGED:

ABOUT THE AUTHOR

...view details