ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਟਵਿੱਟਰ 'ਤੇ ਇੱਕ ਕਰੋੜ ਫ਼ਾਲੋਅਰਸ ਹੋਣ 'ਤੇ ਟਵੀਟ ਕਰ ਆਪਣੇ ਫ਼ਾਲੋਅਰਸ ਦਾ ਧੰਨਵਾਦ ਕੀਤਾ ਪਰ ਉਹ ਆਪਣੇ ਇਸ ਟਵੀਟ ਕਰਕੇ ਕਾਫ਼ੀ ਟ੍ਰੋਲ ਹੋਏ ਅਤੇ ਕਈਆਂ ਨੇ ਕਮੈਂਟਸ ਵਿੱਚ ਉਨ੍ਹਾਂ 'ਤੇ ਨਿਸ਼ਾਨਾ ਵੀ ਸਾਧਿਆ।
ਟਵਿੱਟਰ 'ਤੇ 1 ਕਰੋੜ ਫ਼ਾਲੋਅਰਸ ਹੋਣ 'ਤੇ ਰਾਹੁਲ ਗਾਂਧੀ ਨੇ ਕੀਤਾ ਧੰਨਵਾਦ, ਹੋਏ ਟ੍ਰੋਲ - rahul gandhi amethi tour post elections
ਰਾਹੁਲ ਗਾਂਧੀ ਨੇ ਟਵਿੱਟਰ 'ਤੇ ਇੱਕ ਕਰੋੜ ਫ਼ਾਲੋਅਰਸ ਹੋਣ 'ਤੇ ਟਵੀਟ ਕਰ ਆਪਣੇ ਫ਼ਾਲੋਅਰਸ ਨੂੰ ਕਿਹਾ ਧੰਨਵਾਦ। ਟਵੀਟ ਤੋਂ ਬਾਅਦ ਹੋਏ ਕਮੈਂਟਸ ਵਿੱਚ ਟਰੋਲ।
![ਟਵਿੱਟਰ 'ਤੇ 1 ਕਰੋੜ ਫ਼ਾਲੋਅਰਸ ਹੋਣ 'ਤੇ ਰਾਹੁਲ ਗਾਂਧੀ ਨੇ ਕੀਤਾ ਧੰਨਵਾਦ, ਹੋਏ ਟ੍ਰੋਲ](https://etvbharatimages.akamaized.net/etvbharat/prod-images/768-512-3797156-thumbnail-3x2-rg.jpg)
ਫੋਟੋ
'ਦ ਐਕਸੀਡੈਂਟਲ ਪ੍ਰਾਈਮ ਮੀਨੀਸਟਰ' ਦੇ ਸਹਿ-ਨਿਰਮਾਤਾ ਅਸ਼ੋਕ ਪੰਡਿਤ ਨੇ ਟਵੀਟ ਕਰ ਉਨ੍ਹਾਂ ਨੂੰ ਫ਼ਟਕਾਰਦਿਆਂ ਬਤੌਰ ਨੇਤਾ ਉਨ੍ਹਾਂ ਦੀ ਕਾਬਲੀਅਤ 'ਤੇ ਸਵਾਲ ਵੀ ਕੀਤਾ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਅਮੇਠੀ ਦੌਰੇ 'ਤੇ ਹਨ ਜਿੱਥੇ ਉਹ ਆਪਣੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਮਿਲਣਗੇ। ਰਾਹੁਲ ਗਾਂਧੀ ਦਾ ਲੋਕ ਸਭਾ ਚੋਣਾਂ ਵਿੱਚ ਅਮੇਠੀ ਸੀਟ ਤੋਂ ਹਾਰਨ ਤੋਂ ਬਾਅਦ ਅਮੇਠੀ ਵਿੱਚ ਇਹ ਪਹਿਲਾ ਦੌਰਾ ਹੈ।