ਪੰਜਾਬ

punjab

ETV Bharat / bharat

ਰਾਹੁਲ ਗਾਂਧੀ ਮੰਨ ਹੀ ਗਏ, ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣ ਲਈ ਰੱਖੀਆ ਸ਼ਰਤਾਂ

ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣ ਦੀ ਗੱਲ ਮੰਨ ਲਈ ਹੈ। ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਦੇ ਆਉਂਦੇ ਤੋਂ ਦਿੱਤਾ ਅਸਤੀਫਾ ਲਿਆ ਵਾਪਸ। ਇਸ ਦੇ ਨਾਲ ਹੀ ਰਾਹੁਲ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ।

ਰਾਹੁਲ ਗਾਂਧੀ

By

Published : May 28, 2019, 4:57 PM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਆਉਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਨੂੰ ਪਾਰਟੀ ਨੇ ਨਾਮਨਜੂਰ ਕਰ ਦਿੱਤਾ ਹੈ। ਪਰ ਬੀਤੇ ਦਿਨ ਇਹ ਖ਼ਬਰਾਂ ਆ ਰਹੀਆਂ ਸਨ ਕਿ ਰਾਹੁਲ ਗਾਂਧੀ ਅਸਤੀਫਾ ਦੇਣ ਲਈ ਅੜੇ ਹੋਏ ਹਨ। ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਪਦ 'ਤੇ ਬਣੇ ਰਹਿਣ ਦੀ ਗੱਲ ਮੰਨ ਲਈ ਹੈ।

ਇਸ ਦੇ ਨਾਲ ਹੀ ਰਾਹੁਲ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਮਨਾਉਣ ਲਈ ਕਾਂਗਰਸ ਦੇ ਨੇਤਾ ਅਹਿਮਦ ਮੁਖੀਆ ਅਤੇ ਪ੍ਰਿਅੰਕਾ ਗਾਂਧੀ ਲਗੇ ਹੋਏ ਸਨ।

ਦੂਜੇ ਪਾਸੇ ਕਾਂਗਰਸ ਨੇਤਾਵਾਂ ਦੀ ਬੈਠਕ ਹੋਣ ਜਾ ਰਹੀ ਹੈ ਜਿਸ ਵਿੱਚ ਅੱਗੇ ਦੀ ਰਣਨੀਤੀ ਉੱਤੇ ਵਿਚਾਰ ਕੀਤੇ ਜਾਣਗੇ। ਇਸ ਤੋਂ ਪਹਿਲਾਂ ਰਾਹੁਲ ਨੂੰ ਮਨਾਉਣ ਲਈ ਪਾਰਟੀ ਦੀ ਮਹਾਸਚਿਵ ਪ੍ਰਿਅੰਕਾ ਗਾਂਧੀ ਦੇ ਨਾਲ ਸੰਗਠਨ ਮਹਾਸਚਿਵ ਕੇਸੀ ਵੇਣੁਗੋਪਾਲ, ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖਮੰਤਰੀ ਸਚਿਨ ਪਾਇਲਟ ਵੀ ਉਨ੍ਹਾਂ ਦੇ ਘਰ ਪੁੱਜੇ ਸਨ।

ABOUT THE AUTHOR

...view details