ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਸ ਨੇ ਸਰਕਾਰ ਤੋਂ ਪੁੱਛਿਆ ਕਿ ਚੀਨ ਵੱਲੋਂ ਹੜੱਪੀ ਜ਼ਮੀਨ ਵਾਪਸ ਲੈਣ ਦੀ ਯੋਜਨਾ ਕੀ ਹੈ ? ਕੀ ਇਸ 'ਤੇ ਕੋਈ ਕਾਰਵਾਈ ਹੋਵੇਗੀ, ਜਾਂ ਇਸ ਨੂੰ 'ਐਕਟ ਆਫ ਗਾਡ' ਮੰਨ ਲਿਆ ਜਾਵੇਗਾ।
ਰਾਹੁਲ ਦਾ ਮੋਦੀ ਸਰਕਾਰ ਨੂੰ ਸਵਾਲ- ਚੀਨ ਨੇ ਹੜੱਪੀ ਜ਼ਮੀਨ, ਕੀ ਇਹ ਵੀ 'ਐਕਟ ਆਫ ਗਾਡ' ਮੰਨੋਗੇ ? - ਚੀਨ ਨਾਲ ਚੱਲ ਰਹੇ ਤਣਾਅ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਚੀਨ ਨਾਲ ਚੱਲ ਰਹੇ ਤਣਾਅ ਨੂੰ ਲੈ ਕੇ ਇਕ ਵਾਰ ਮੁੜ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਫ਼ੋਟੋ।
ਦੱਸ ਦਈਏ ਕਿ ਵੀਰਵਾਰ ਨੂੰ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮਾਸਕੋ ਵਿੱਚ ਹੋਈ ਇੱਕ ਬੈਠਕ ਵਿੱਚ ਐਲਏਸੀ 'ਤੇ ਤਣਾਅ ਘਟਾਉਣ ਲਈ ਪੰਜ ਸੂਤਰੀ ਫਾਰਮੂਲੇ 'ਤੇ ਸਹਿਮਤੀ ਬਣੀ ਹੈ।
ਇਨ੍ਹੀਂ ਦਿਨੀਂ ਰਾਹੁਲ ਗਾਂਧੀ ਟਵਿਟਰ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਉਠਾ ਰਹੇ ਹਨ।