ਨਵੀਂ ਦਿੱਲੀ: ਚੀਨ ਦੇ ਕਬਜ਼ੇ ਨਾਲ ਸਬੰਧਿਤ ਕਾਗਜ਼ਾਤਾਂ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਫਾਈਲਾਂ ਗੁੰਮ ਹੋਣੀਆਂ ਕੋਈ ਨਵੀਂ ਗੱਲ ਨਹੀਂ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਫਾਈਲਾਂ ਦਾ ਗੁੰਮ ਹੋਣਾ ਸਰਕਾਰ ਦਾ ਲੋਕਤੰਤਰ ਵਿਰੋਧੀ ਰਵੱਈਆ ਵਿਖਾਉਂਦਾ ਹੈ।
ਰਾਹੁਲ ਨੇ ਟਵੀਟ ਰਾਹੀਂ ਕਿਹਾ, 'ਜਦੋਂ ਜਦੋਂ ਦੇਸ਼ ਭਾਵੁਕ ਹੋਇਆ, ਫਾਈਲਾਂ ਗੁੰਮ ਹੋਈਆਂ। ਮਾਲੀਆ ਹੋਵੇ ਜਾਂ ਰਾਫੇਲ, ਮੋਦੀ ਜਾਂ ਚੌਕਸੀ.... ਗੁੰਮਸ਼ੁਦਾ ਸੂਚੀ ਵਿੱਚ ਤਾਜ਼ਾ ਹਨ ਚੀਨ ਦੇ ਕਬਜ਼ੇ ਵਾਲੇ ਕਾਗਜ਼ਾਤ। ਇਹ ਇਤਫਾਕ ਨਹੀਂ, ਮੋਦੀ ਸਰਕਾਰ ਦਾ ਲੋਕਤੰਤਰ ਵਿਰੋਧੀ ਪ੍ਰੀਖਣ ਹੈ।'