ਪੰਜਾਬ

punjab

ETV Bharat / bharat

ਜੇ ਰਾਫ਼ੇਲ ਸੌਦੇ 'ਚ ਗੜਬੜ ਨਹੀਂ ਹੋਈ ਤਾਂ ਜਾਂਚ ਕਿਉਂ ਨਹੀਂ ਕਰਵਾਉਂਦੇ ਮੋਦੀ?: ਰਾਹੁਲ - ਰਾਫ਼ੇਲ ਸੌਦਾ

ਰਾਫ਼ੇਲ ਸੌਦੇ ਨੂੰ ਲੈ ਕੇ ਕਾਂਗਰਸ ਨੇ ਫੇਰ ਮੋਦੀ ਸਰਕਾਰ 'ਤੇ ਚੁੱਕੇ ਸਵਾਲ। ਰਾਹੁਲ ਗਾਂਧੀ ਨੇ ਕਿਹਾ- ਮੋਦੀ ਸਰਕਾਰ 'ਚ ਸਭ ਕੁੱਝ ਚੋਰੀ ਹੋ ਰਿਹਾ ਹੈ। ਜੇ ਰਾਫ਼ੇਲ ਸੌਦੇ 'ਚ ਗੜਬੜ ਨਹੀਂ ਹੋਈ ਤਾਂ ਜਾਂਚ ਕਿਉਂ ਨਹੀਂ ਕਰਵਾਉਂਦੇ ਪ੍ਰਧਾਨ ਮੰਤਰੀ।

ਕਾਂਗਰਸ ਪ੍ਰਧਾਨ ਹੁਲ ਗਾਂਧੀ

By

Published : Mar 7, 2019, 1:18 PM IST

ਨਵੀਂ ਦਿੱਲੀ: ਰਾਫ਼ੇਲ ਸੌਦੇ ਨਾਲ ਜੁੜੇ ਦਸਤਾਵੇਜ਼ ਚੋਰੀ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੂੰ ਇੱਕ ਹੋਰ ਚੰਗਾ ਮੌਕਾ ਮਿਲ ਗਿਆ ਹੈ ਮੋਦੀ ਸਰਕਾਰ ਨੂੰ ਘੇਰਨ ਦਾ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇੱਕ ਵਾਰ ਫੇਰ ਤੋਂ ਨਿਸ਼ਾਨਾ ਸਾਧਿਆ ਹੈ। ਰਾਹੁਲ ਦਾ ਕਹਿਣਾ ਹੈ ਕਿ ਜੇਕਰ ਪੀਐਮ ਬੇਕਸੂਰ ਹਨ ਤਾਂ ਖੁਦ ਜਾਂਚ ਕਿਉਂ ਨਹੀਂ ਕਰਵਾਉਂਦੇ।

ਰਾਹੁਲ ਗਾਂਧੀ ਨੇ ਸੌਦੇ ‘ਚ ਪ੍ਰਧਾਨ ਮੰਤਰੀ ਦੇ ਦਖਲ ਦਾ ਇਲਜ਼ਾਮ ਲਾਉਂਦੇ ਹੋਏ ਅਪਰਾਧਿਕ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਜੇਕਰ ਫਾਈਲਾਂ ਗਾਇਬ ਹੋਈਆਂ ਹਨ ਤਾਂ ਉਨ੍ਹਾਂ ਦਸਤਾਵੇਜ਼ਾਂ ਰਾਹੀਂ ਲੱਗੇ ਇਲਜ਼ਾਮ ਸਹੀ ਹਨ।

ਰਾਹੁਲ ਗਾਂਧੀ ਦੀ ਪ੍ਰੈਸ ਕਾਨਫ਼ਰੰਸ

ਰਾਹੁਲ ਗਾਂਧੀ ਨੇ ਕਿਹਾ, “ਕੱਲ੍ਹ ਬਹੁਤ ਦਿਲਚਸਪ ਗੱਲ ਹੋਈ, ਮੀਡੀਆ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਜਾਂਚ ਕਰਾਂਗੇ ਕਿਉਂਕਿ ਰਾਫ਼ੇਲ ਦੀਆਂ ਫਾਈਲਾਂ ਗਾਇਬ ਹੋ ਗਈਆਂ ਹਨ ਪਰ ਜਿਸ ਨੇ 30 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ, ਜਿਸ ਬਾਰੇ ਫਾਈਲ ‘ਚ ਸਾਫ਼ ਲਿਖਿਆ ਹੈ ਕਿ ਸੌਦਾ ਹੋ ਰਿਹਾ ਸੀ, ਉਨ੍ਹਾਂ ‘ਤੇ ਕੋਈ ਜਾਂਚ ਨਹੀਂ ਹੋਵੇਗੀ। ਕਿਸੇ ਵੀ ਸੰਸਥਾ ਨੂੰ ਤੋੜ-ਮਰੋੜ ਕੇ ਚੌਕੀਦਾਰ ਨੂੰ ਬਚਾ ਕੇ ਰੱਖਣਾ ਸਰਕਾਰ ਦਾ ਕੰਮ ਹੈ।”

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਫ਼ੇਲ ਸੌਦੇ ਦੇ ਅਹਿਮ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਗਏ ਹਨ।

ABOUT THE AUTHOR

...view details