ਪੰਜਾਬ

punjab

ETV Bharat / bharat

'ਇਤਿਹਾਸ ਦਾ ਸਭ ਤੋਂ ਲੰਮਾ ਬਜਟ ਭਾਸ਼ਣ ਖੋਖਲਾ' - ਆਮ ਸਾਲਾਨਾ ਬਜਟ

ਦੇਸ਼ ਦੇ ਆਮ ਸਾਲਾਨਾ ਬਜਟ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੋਖਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ 'ਚ ਅਜਿਹਾ ਕੁੱਝ ਨਹੀਂ ਵਿਖਾਈ ਦਿੱਤਾ ਜੋ ਰੁਜ਼ਗਾਰ ਪੈਦਾ ਕਰਨ ਲਈ ਹੋਵੇ।

rahul gandhi said on nirmala sitharaman budget there is no solution to unemployment
ਫ਼ੋਟੋ

By

Published : Feb 1, 2020, 5:34 PM IST

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020-21 ਪੇਸ਼ ਕੀਤਾ। ਉਨ੍ਹਾਂ ਲੋਕ ਸਭਾ 'ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਕਿਸਾਨਾਂ ਲਈ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉੱਥੇ ਹੀ ਇਸ ਬਜਟ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਬਜਟ ਨੂੰ ਖੋਖਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ 'ਚ ਕੁੱਝ ਨਵਾਂ ਨਹੀਂ ਹੈ ਅਤੇ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਕੁੱਝ ਵੀ ਨਹੀਂ ਕੀਤਾ ਗਿਆ।

ਵੇਖੋ ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਮੁੱਦਾ ਬੇਰੁਜ਼ਗਾਰੀ ਹੈ। ਮੈਨੂੰ ਇਸ 'ਚ ਅਜਿਹਾ ਕੁੱਝ ਨਹੀਂ ਵਿਖਾਈ ਦਿੱਤਾ ਜੋ ਰੁਜ਼ਗਾਰ ਪੈਦਾ ਕਰਨ ਲਈ ਹੋਵੇ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਇਤਿਹਾਸ ਦਾ ਸੱਭ ਤੋਂ ਲੰਮਾ ਭਾਸ਼ਣ ਹੋ ਸਕਦਾ ਹੈ ਪਰ ਇਸ 'ਚ ਕੁੱਝ ਠੋਸ ਨਹੀਂ ਸੀ। ਇਸ 'ਚ ਪੁਰਾਣੀਆਂ ਗੱਲਾਂ ਨੂੰ ਦੁਹਰਾਇਆ ਗਿਆ ਹੈ।

ਲੋਕਾਂ ਦੀ ਆਮਦਨ ਹੋ ਰਹੀ ਖ਼ਤਮ: ਅਖਿਲੇਸ਼ ਯਾਦਵ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕਾਂ ਦੀ ਆਮਦਨ ਨਹੀਂ ਵਧੀ ਹੈ। ਕੀ ਕਿਸਾਨਾਂ ਦੀ ਆਮਦਨ ਦੁਗਣੀ ਹੋਈ ਹੈ। ਕੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਲੱਗਿਆ ਹੈ। ਲੋਕਾਂ ਦੀ ਆਮਦਨ ਖਤਮ ਹੋ ਰਹੀ ਹੈ।

ਬਜਟ ਵਿੱਚ ਦਿੱਲੀ ਨਾਲ ਹੋਇਆ ਮਤਰੇਆ ਵਿਵਹਾਰ: ਕੇਜਰੀਵਾਲ
ਬਜਟ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਬਜਟ ਤੋਂ ਕਾਫ਼ੀ ਉਮੀਦਾਂ ਸੀ, ਪਰ ਇੱਕ ਵਾਰ ਫਿਰ ਦਿੱਲੀ ਦੇ ਲੋਕਾਂ ਨਾਲ ਮਤਰੇਆ ਵਿਵਹਾਰ ਹੋਇਆ ਹੈ।

ਮੋਦੀ ਦੇ ਗੁਣਗਾਣ ਕਰਨ 'ਤੇ ਵੱਧ ਕੇਂਦਰਿਤ ਸੀ ਬਜਟ: ਅਹਿਮਦ ਪਟੇਲ
ਇਸ ਬਜਟ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਕਿਹਾ ਕਿ ਅਜਿਹੇ ਦੌਰ 'ਚ ਜਦੋਂ ਭਾਰਤ ਆਰਥਿਕ ਰੂਪ ਨਾਲ ਡਿੱਗ ਰਿਹਾ ਹੈ ਤਾਂ ਵਿੱਤ ਮੰਤਰੀ ਦਾ ਬਜਟ ਭਾਸ਼ਣ ਆਮ ਨਾਗਰਿਕਾਂ ਦੀ ਮਦਦ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣਗਾਣ ਕਰਨ 'ਤੇ ਵੱਧ ਕੇਂਦਰਿਤ ਸੀ।

ਵੇਖੋ ਵੀਡੀਓ
ਸਿਟ ਡਾਊਨ ਇੰਡੀਆ ਵੱਲ ਜਾ ਰਿਹਾ ਦੇਸ਼: ਸ਼ਸ਼ੀ ਥਰੂਰਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਦੇਸ਼ ਸਟੈਂਡ ਅਪ ਇੰਡੀਆ ਦੀ ਥਾਂ ਸਿਟ ਡਾਊਨ ਇੰਡੀਆ ਵੱਲ ਜਾ ਰਿਹਾ ਹੈ।

ਵਿੱਤ ਮੰਤਰੀ ਦੇ ਦਾਅਵੇ ਅਸਲੀਅਤ ਤੋਂ ਦੂਰ : ਅਨੰਦ ਸ਼ਰਮਾ
ਬਜਟ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਬੁਲਾਰੇ ਅਨੰਦ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਿੱਤ ਮੰਤਰੀ ਦਾ ਦਾਅਵਾ ਖੋਖਲਾ ਹੈ ਅਤੇ ਅਸਲੀਅਤ ਤੋਂ ਕਾਫੀ ਦੂਰ ਹੈ। ਖੇਤੀ ਵਿਕਾਸ ਦਰ 2 ਫੀਸਦੀ ਹੋ ਗਈ ਹੈ। ਆਮਦਨ ਦੁਗਣੀ ਕਰਨ ਲਈ ਖੇਤੀ ਵਿਕਾਸ ਦਰ ਨੂੰ 11 ਫੀਸਦੀ ਰਹਿਣਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਿਰਮਲਾ ਸੀਤਾਰਮਣ ਬਜਟ ਸਬੰਧੀ ਗਣਿਤ ਨੂੰ ਸਪੱਸ਼ਟ ਕਰਨ 'ਚ ਨਾਕਾਮ ਰਹੀ ਹੈ। ਨਵੰਬਰ ਮਹੀਨੇ ਤਕ ਜਿਹੜਾ ਮਾਲੀਆ ਆਇਆ ਹੈ, ਉਹ ਬਜਟ ਆਂਕਲਨ ਦਾ ਸਿਰਫ 45 ਫੀਸਦੀ ਹੈ।"

ABOUT THE AUTHOR

...view details