ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਆਪਣੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਹੈ। ਰਾਹੁਲ ਦੇ ਫ਼ੈਸਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਦਾ ਅਹੁਦਾ ਛੱਡਣਾ ਬਹੁਤ ਹੀ ਮੰਦਭਾਗਾ ਹੈ।
ਕੈਪਟਨ ਨੇ ਟਵੀਟ ਕਰਕੇ ਇੱਛਾ ਜਤਾਈ ਕਿ ਰਾਹੁਲ ਦੀ ਜਗ੍ਹਾ ਯੂਥ ਆਗੂ ਪਾਰਟੀ ਦੀ ਕਮਾਨ ਸਾਂਭੇਗਾ। ਕਾਂਗਰਸ ਦੀ ਵਰਕਿੰਗ ਪਾਰਟੀ ਤੋਂ ਗੁਜਾਰਿਸ਼ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਯੂਥ ਇੰਡੀਆ ਨੂੰ ਯੂਥ ਆਗੂ ਚਾਹੀਦਾ ਹੈ। ਇਸ ਦੀ ਵਜ੍ਹਾ ਨੌਜਵਾਨ ਪੀੜ੍ਹੀ ਦੀ ਇੱਛਾਵਾਂ ਤੇ ਜ਼ਮੀਨੀ ਪੱਧਰ ਨਾਲ ਜੁੜੀ ਹੋਈ ਹੈ।