ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਗਾਂਧੀ ਨੇ ਟਵੀਟ ਕਰਦਿਆਂ ਕੋਰੋਨਾ ਕੇਸਾਂ ਦੀ ਵਧਦੀ ਗਿਣਤੀ ਨੂੰ ਲਾਇਨਗ੍ਰਾਫ਼ ਰਾਹੀਂ ਦਰਸਾਇਆ ਹੈ ਜਿਸ ਵਿੱਚ ਵਿਖਾਇਆ ਗਿਆ ਹੈ ਕਿ ਭਾਰਤ 'ਚ ਕੋਰੋਨਾ ਦੇ ਮਾਮਲੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਦੇ ਬਰਾਬਰ ਜਾ ਰਹੇ ਹਨ।
ਰਾਹੁਲ ਗਾਂਧੀ ਦਾ ਪੀਐਮ 'ਤੇ ਤੰਜ, ਜੇ ਇਹ ਸੰਭਲੇ ਹਲਾਤ ਨੇ ਤਾਂ ਵਿਗੜੇ ਕੀ ਹੋਣਗੇ ? - india corona update
ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਪੀਐਮ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇ ਇਹ ਸੰਭਲੇ ਹੋਏ ਹਲਾਤ ਹਨ ਤਾਂ ਵਿਗੜੇ ਕੀ ਹੋਣਗੇ ?
ਦੇਸ਼ ਵਿੱਚ ਇਸ ਵੇਲੇ ਹਰ ਰੋਜ਼ 50 ਤੋਂ 60 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਰਾਹੁਲ ਗਾਂਧੀ ਨੇ ਟਵੀਟ ਕਰ ਲਿਖਿਆ, ਜੇ ਇਹ ਪੀਐਮ ਦੀ ਸੰਭਲੀ ਹੋਈ ਸਥਿਤੀ ਹੈ ਤਾਂ ਵਿਗੜੀ ਸਥਿਤੀ ਕਿਸ ਨੂੰ ਕਹੋਗੇ?
ਜ਼ਿਕਰ ਕਰ ਦਈਏ ਕਿ ਹਰ ਰੋਜ਼ ਮੁਲਕ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਲੰਘੇ ਕੱਲ੍ਹ ਤੱਕ ਦੇਸ਼ ਵਿੱਚ 23,96,637 ਕੋਰੋਨਾ ਕੇਸ ਸਨ ਜਦੋਂ ਕਿ ਇੱਕ ਦਿਨ ਵਿੱਚ 66,999 ਨਵੇਂ ਕੇਸ ਸਾਹਮਣੇ ਆਏ ਸੀ। ਇੱਕ ਦਿਨ ਵਿੱਚ ਆਉਣ ਵਾਲ਼ੇ ਕੇਸਾਂ ਵਿੱਚ ਇਨ੍ਹਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਭਾਰਤ ਇਸ ਵੇਲੇ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ ਤੀਜ਼ੇ ਨੰਬਰ ਤੇ ਹੈ।