ਰਾਹੁਲ ਦਾ ਵੱਡਾ ਐਲਾਨ- ਸਰਕਾਰ ਬਣੀ ਤਾਂ ਗ਼ਰੀਬਾਂ ਨੂੰ ਮਿਲਣਗੇ 72 ਹਜ਼ਾਰ ਸਾਲਾਨਾ - ਗ਼ਰੀਬ ਪਰਿਵਾਰਾਂ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ ਵੱਡਾ ਐਲਾਨ। ਕਾਂਗਰਸ ਸਰਕਾਰ ਬਣੀ ਤਾਂ 20 ਫ਼ੀਸਦੀ ਗਰੀਬਾਂ ਨੂੰ ਦੇਣਗੇ ਵੱਡੀ ਰਾਹਤ। ਸਾਲਾਨਾ 72,000 ਰੁਪਏ ਉਨ੍ਹਾਂ ਦੇ ਖ਼ਾਤੇ 'ਚ ਪਾਏ ਜਾਣਗੇ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ਼ਰੀਬਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ 20 ਫ਼ੀਸਦੀ ਗ਼ਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਣਗੇ।
ਰਾਹੁਲ ਗਾਂਧੀ ਨੇ ਕਿਹਾ ਕਿ ਪੰਜ ਸਾਲ ਤੱਕ ਮੋਦੀ ਸਰਕਾਰ ਦੇ ਰਾਜ 'ਚ ਗ਼ਰੀਬ ਕਾਫ਼ੀ ਦੁਖੀ ਰਹੇ ਹੁਣ ਅਸੀਂ ਨਿਆਂ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮਨਰੇਗਾ ਕਮਿਟ ਕੀਤਾ ਸੀ ਤੇ ਹੁਣ ਆਮਦਨ ਗਾਰੰਟੀ ਦੇ ਕੇ ਵਿਖਾ ਦੇਵਾਂਗੇ। ਅਸੀਂ ਗ਼ਰੀਬੀ ਖ਼ਤਮ ਕਰ ਦੇਵਾਂਗੇ।
ਰਾਹੁਲ ਗਾਂਧੀ ਨੇ ਕਿਹਾ, " ਅਸੀਂ 12,000 ਰੁਪਏ ਮਹੀਨੇ ਦੀ ਆਮਦਨ ਵਾਲੇ ਪਰਿਵਾਰਾਂ ਨੂੰ ਘੱਟ ਤੋਂ ਘੱਟ ਆਮਦਨ ਗਾਰੰਟੀ ਦੇਵਾਂਗੇ। ਕਾਂਗਰਸ ਗਾਰੰਟੀ ਦਿੰਦੀ ਹੈ ਕਿ ਉਹ ਦੇਸ਼ 'ਚ ਸਭ ਤੋਂ ਗ਼ਰੀਬ 20 ਫ਼ੀਸਦੀ ਪਰਿਵਾਰਾਂ 'ਚੋਂ ਹਰੇਕ ਨੂੰ ਹਰ ਸਾਲ 72,000 ਸਾਲਾਨਾ ਦੇਵੇਗੀ। ਇਹ ਪੈਸਾ ਉਨ੍ਹਾਂ ਦੇ ਬੈਂਕ ਖ਼ਾਤੇ 'ਚ ਸਿੱਧਾ ਪਾ ਦਿੱਤਾ ਜਾਵੇਗਾ।"
ਇਸ ਦੇ ਨਾਲ ਹੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਵਲੋਂ ਗ਼ਰੀਬਾਂ ਨੂੰ ਕੀਤੇ ਗਏ ਵਾਅਦੇ 'ਤੇ ਸ਼ਾਬਾਸ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਗ਼ਰੀਬਾਂ ਦੀ ਸਾਰ ਲਈ ਹੈ।