ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਭੂਮੀ ਪੂਜਨ ਦੇ ਮੌਕੇ 'ਤੇ ਟਵੀਟ ਕਰ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਸਰਵ ਉੱਤਮ ਮਨੁੱਖੀ ਗੁਣਾਂ ਦਾ ਰੂਪ ਹੈ। ਉਹ ਸਾਡੇ ਮਨ ਦੀ ਡੂੰਘਾਈ ਵਿੱਚ ਮਾਨਵਤਾ ਦਾ ਅਧਾਰ ਹਨ।
ਰਾਹੁਲ ਗਾਂਧੀ ਨੇ ਅੱਗੇ ਟਵੀਟ ਵਿੱਚ ਲਿਖਿਆ, ‘ਰਾਮ ਪਿਆਰ ਹੈ। ਉਹ ਕਦੇ ਵੀ ਨਫ਼ਰਤ ਵਿੱਚ ਨਹੀਂ ਆ ਸਕਦੇ। ਰਾਮ ਹਮਦਰਦ ਹੈ, ਉਹ ਕਠੋਰਤਾ ਵਿੱਚ ਕਦੇ ਨਹੀਂ ਵਿਖਾਈ ਦੇ ਸਕਦੇ। ਰਾਮ ਨਿਆਂ ਹੈ, ਉਹ ਕਦੇ ਵੀ ਬੇਇਨਸਾਫੀ ਵਿੱਚ ਪੇਸ਼ ਨਹੀਂ ਹੋ ਸਕਦੇ। ’ਕਾਂਗਰਸ ਆਗੂਆਂ ਨੇ ਬੁੱਧਵਾਰ ਨੂੰ ਰਾਮ ਮੰਦਰ ਦੀ ਉਸਾਰੀ ਲਈ ਆਯੋਜਿਤ ਭੂਮੀ ਪੂਜਨ ਸਮਾਗਮ ਦਾ ਖੁੱਲ੍ਹ ਕੇ ਸਵਾਗਤ ਕੀਤਾ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ, ‘ਰਾਮ ਮੰਦਰ ਭੂਮੀ ਪੂਜਨ ਲਈ ਸ਼ੁੱਭ ਕਾਮਨਾਵਾਂ। ਉਮੀਦ ਹੈ ਕਿ ਕੁਰਬਾਨੀ, ਕਰਤੱਵ, ਦਇਆ, ਉਦਾਰਤਾ, ਏਕਤਾ, ਸਦਭਾਵਨਾ, ਨੇਕੀ ਦੇ ਮੁੱਲ ਜੀਵਨ ਦਾ ਮਾਰਗ ਬਣ ਜਾਣਗੇ। ਜੈ ਸਿਯਾ ਰਾਮ। ’ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇੱਕ ਬਿਆਨ ਜਾਰੀ ਕਰ ਅਯੁੱਧਿਆ ਵਿੱਚ ਰਾਮ ਮੰਦਰ ਦੇ ਨੀਂਹ ਪੱਥਰ ਰੱਖੇ ਜਾਣ ਦੀ ਹਮਾਇਤ ਕੀਤੀ ਅਤੇ ਉਮੀਦ ਜਤਾਈ ਕਿ ਅਯੁੱਧਿਆ ਸਮਾਰੋਹ ਰਾਸ਼ਟਰੀ ਏਕਤਾ, ਭਾਈਚਾਰੇ ਅਤੇ ਸਭਿਆਚਾਰਕ ਇਕੱਠ ਲਈ ਇੱਕ ਮੌਕਾ ਹੋਵੇਗਾ।
ਬੁੱਧਵਾਰ ਨੂੰ ਅਯੁੱਧਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ ਗਿਆ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਹੋਏ।