ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਰਾਹੁਲ ਗਾਂਧੀ ਨੇ ਕਿਸਾਨੂ ਅੰਦੋਲਨ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕੇਂਦਰ 'ਤੇ ਸਵਾਲਿਆਂ ਨਿਸ਼ਾਨੇ ਕੀਤੇ ਹਨ। ਰਾਹੁਲ ਗਾਂਧੀ ਨੇ ਐਮਐਸਪੀ ਤੇ ਏਪੀਐਮਸੀ ਐਕਟ ਦੇ ਸੰਦਰਭ ਵਿੱਚ ਵੀਡੀਓ ਜਾਰੀ ਕਰਦੇ ਹੋਏ ਕੇਂਦਰ ਨੂੰ ਕਰੜੇ ਹੱਥੀ ਲਿਆ।
ਰਾਹੁਲ ਗਾਂਧੀ ਨੇ MSP ਤੇ APMC 'ਤੇ ਘੇਰੀ ਕੇਂਦਰ ਸਰਕਾਰ, ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ - ਸੋਸ਼ਲ ਮੀਡੀਆ
ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਜਾਰੀ ਕਰ ਨਿਸ਼ਾਨੇ ਵਿਨ੍ਹੇ ਹਨ। ਰਾਹੁਲ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਲੋਕਾਂ ਨੂੰ ਕੀਤੀ।
ਇਸ ਦੇ ਨਾਲ ਹੀ ਰਾਹੁਲ ਨੇ ਵੀਡੀਓ ਵਿੱਚ ਨਵੇਂ ਖੇਤੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਲੋਕਾਂ ਨੂੰ ਅਗੇ ਆਉਣ ਦੀ ਅਪੀਲ ਕੀਤੀ ਹੈ। ਰਾਹੁਲ ਨੇ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਲੈਂਦੇ ਹੋਏ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਹੈ। ਰਾਹੁਲ ਨੇ ਟਵੀਟ ਵਿੱਚ ਲਿਖਿਆ, ਬਿਹਾਰ ਦਾ ਕਿਸਾਨ ਐਮਐਸਪੀ-ਏਪੀਐਮਸੀ ਦੇ ਬਿਨਾਂ ਬੇਹਦ ਮੁਸ਼ੀਬਤਾਂ ਵਿੱਚ ਹੈ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਇਸੇ ਖੁੰਹ ਵਿੱਚ ਧੱਕਾ ਮਾਰ ਦਿੱਤਾ ਹੈ। ਅਜੀਹੇ ਦੇ ਵਿੱਚ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣਾ ਸਾਡੀ ਨੈਤਿਕ ਜ਼ਿਮੇਵਾਰੀ ਹੈ।
ਦੱਸਣਯੋਗ ਹੈ ਕਿ ਬੀਤੇ 10 ਦਿਨਾਂ ਤੋਂ ਕਿਸਾਨਾਂ ਨੇ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਸੀਲ ਕੀਤੀਆਂ ਹੋਇਆ ਹਨ। ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਤਕਰੀਬਨ 60 ਦਿਨ ਚੱਲੇ ਧਰਨੇ ਨੇ ਹੁਣ ਦਿੱਲੀ ਡੇਰੇ ਲਾ ਲਏ ਹਨ ਅਤੇ ਜਿੱਦ ਤੇ ਬੈਠੇ ਕਿਸਾਨ ਹੁਣ ਕੇਵਲ ਕਾਨੂੰਨ ਵਾਪਸੀ ਦੀ ਮੰਗ ਕਰ ਰਹੇ ਹਨ। ਇਸੇ ਦੇ ਸੰਦਰਭ ਵਿੱਚ ਸਰਕਾਰ ਨੇ 5 ਦਸੰਬਰ ਨੂੰ ਪੰਜਵੇਂ ਗੇੜ ਦੀ ਬੈਠਕ ਸੱਦੀ ਹੈ।