ਨਵੀਂ ਦਿੱਲੀ : ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਚੋਣ ਪ੍ਰਚਾਰ ਲਈ ਦੋ ਦਿਨੀਂ ਦੌਰੇ 'ਤੇ ਅਮੇਠੀ ਪੁੱਜੀ। ਇੱਥੇ ਉਨ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਉੱਤੇ ਸ਼ਬਦੀ ਵਾਰ ਕਰਦਿਆਂ ਵੱਡਾ ਬਿਆਨ ਦਿੱਤਾ ਹੈ।
ਅਮੇਠੀ ਦੀ ਜਨਤਾ ਦਾ ਅਪਮਾਨ ਕਰ ਰਹੇ ਹਨ ਰਾਹੁਲ ਗਾਂਧੀ : ਸਮ੍ਰਿਤੀ ਈਰਾਨੀ - BJP
ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੋ ਦਿਨਾਂ ਲਈ ਅਮੇਠੀ ਦੌਰੇ ਤੇ ਹਨ। ਇਥੇ ਉਹ ਚੋਣ ਪ੍ਰਚਾਰ ਕਰਨ ਲਈ ਪੁਜੀ ਸਮ੍ਰਿਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਵੱਲੋਂ ਵਇਨਾਡ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਸਮ੍ਰਿਤੀ ਨੇ ਕਿਹਾ ਕਿ 15 ਸਾਲਾਂ ਤੱਕ ਸੱਤਾ ਭੋਗਣ ਵਾਲੇ ਹੁਣ ਭੱਜ ਰਹੇ ਹਨ। ਵਇਨਾਡ ਤੋਂ ਚੋੜ ਲੜਨਾ ਅਮੇਠੀ ਦੀ ਜਨਤਾ ਦਾ ਅਪਮਾਨ ਹੈ।
ਸਮ੍ਰਿਤੀ ਈਰਾਨੀ ਨੇ ਆਪਣੇ ਬਿਆਨ 'ਚ ਕਿਹਾ "ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਇਨਾਡ ਤੋਂ ਚੋਣ ਲੜ੍ਹਨ ਨੂੰ ਅਮੇਠੀ ਦੀ ਜਨਤਾ ਦਾ ਅਪਮਾਨ ਦੱਸਿਆ। ਸਮ੍ਰਿਤੀ ਨੇ ਕਿਹਾ ਕਿ ਰਾਹੁਲ ਗਾਂਧੀ 15 ਸਾਲਾਂ ਤੱਕ ਅਮੇਠੀ ਦੀ ਜਨਤਾ ਦੇ ਸਹਾਰੇ ਸੱਤਾ ਦਾ ਸੁੱਖ ਭੋਗਣ ਤੋਂ ਬਾਅਦ ਭੱਜ ਰਹੇ ਹਨ। ਇਹ ਅਮੇਠੀ ਦੀ ਜਨਤਾ ਦਾ ਅਪਮਾਨ ਹੈ।" ਉਨ੍ਹਾਂ ਕਿਹਾ ਕਿ ਆਉਂਣ ਵਾਲੇ ਸਮੇਂ ਵਿੱਚ ਅਮੇਠੀ ਦੀ ਜਨਤਾ ਰਾਹੁਲ ਗਾਂਧੀ ਨੂੰ ਸਬਕ ਦਵੇਗੀ।
ਦੱਸਣਯੋਗ ਹੈ ਕਿ ਭਾਜਪਾ ਵੱਲੋਂ ਅਮੇਠੀ ਤੋਂ ਉਮੀਂਦਵਾਰ ਚੁਣੇ ਜਾਣ ਮਗਰੋਂ ਸਮ੍ਰਿਤੀ ਈਰਾਨੀ ਪਹਿਲੀ ਵਾਰ ਅਮੇਠੀ ਪੁਜੇ ਹਨ। ਇਥੇ ਉਹ ਦੋ ਦਿਨਾਂ ਤੱਕ ਰਹਿ ਕੇ ਚੋਣ ਪ੍ਰਚਾਰ ਕਰਨਗੇ ਅਤੇ ਕੁਝ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।