ਪੰਜਾਬ

punjab

ETV Bharat / bharat

ਕੇਰਲ : ਵਾਇਨਾਡ ਪੁਜੇ ਰਾਹੁਲ ਗਾਂਧੀ, ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸੱਮਗਰੀ - Flood effected people

ਕੇਰਲ ਦੇ ਵਾਇਨਾਡ ਤੋਂ ਸਾਂਸਦ ਰਾਹੁਲ ਗਾਂਧੀ ਆਪਣੇ ਸxਸਦੀ ਖ਼ੇਤਰ ਵਿੱਚ ਪੁਜੇ। ਇਥੇ ਉਹ ਸੈਂਟ ਥੋਮਸ ਚਰਚ ਦੇ ਰਾਹਤ ਕੈਂਪ ਵਿੱਚ ਪੁਜੇ। ਰਾਹੁਲ ਨੇ ਇਥੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਹਤ ਸੱਮਗਰੀ ਵੰਡੀ।

ਫੋਟੋ

By

Published : Aug 27, 2019, 11:24 PM IST

ਨਵੀਂ ਦਿੱਲੀ : ਕੇਰਲ ਦੇ ਵਾਇਨਾਡ ਤੋਂ ਸਾਂਸਦ ਰਾਹੁਲ ਗਾਂਧੀ ਆਪਣੇ ਸਾਂਸਦੀ ਖ਼ੇਤਰ ਵਿੱਚ ਪੁਜੇ। ਇਥੇ ਉਹ ਸੈਂਟ ਥੋਮਸ ਚਰਚ ਦੇ ਰਾਹਤ ਕੈਂਪ ਵਿੱਚ ਪੁਜੇ। ਰਾਹੁਲ ਨੇ ਇਥੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਹਤ ਸੱਮਗਰੀ ਵੰਡੀ।

ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ " ਮੈਂ ਕੇਰਲ ਦਾ ਮੁੱਖ ਮੰਤਰੀ ਤਾਂ ਨਹੀਂ ਹਾਂ ਅਤੇ ਸਾਡੇ ਕੋਲ ਕੇਰਲ ਜਾਂ ਰਾਸ਼ਟਰੀ ਪੱਧਰ 'ਤੇ ਕੋਈ ਸਰਕਾਰ ਨਹੀਂ ਹੈ। ਇਹ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਤੁਹਾਡਾ ਅਧਿਕਾਰ ਮਿਲ ਰਿਹਾ ਹੈ ਜਾਂ ਨਹੀਂ।" ਇਸ ਗੱਲ ਦਾ ਖ਼ਿਆਲ ਰੱਖਣਾ ਕਿ ਤੁਹਾਨੂੰ ਤੁਹਾਡੇ ਅਧਿਕਾਰ ਮਿਲਣ ਇਹ ਮੇਰੀ ਜ਼ਿੰਮੇਵਾਰੀ ਹੈ।"

ਵੀਡੀਓ ਵੇਖਣ ਲਈ ਕਲਿੱਕ ਕਰੋ

ਇਸ ਦੌਰਾਨ ਉਨ੍ਹਾਂ ਨੇ ਇਥੇ ਇੱਕ ਟੀ-ਸਟਾਲ 'ਤੇ ਬੈਠ ਕੇ ਕਾਂਗਰਸੀ ਨੇਤਾਵਾਂ ਨਾਲ ਚਾਹ ਪੀਤੀ। ਰਾਹੁਲ ਗਾਂਧੀ ਨੇ ਆਪਣੇ ਟਵੀਟਰ ਅਕਾਉਂਟ 'ਤੇ ਇੱਕ ਟਵੀਟ ਸਾਂਝਾ ਕਰਦੇ ਹੋਏ ਲਿੱਖਿਆ ਕਿ ਉਹ ਆਗਮੀ ਕੁਝ ਦਿਨਾਂ ਤੱਕ ਵਾਇਨਾਡ ਵਿੱਚ ਹੀ ਰਹਿ ਕੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦਾ ਹਾਲ ਜਾਨਣਗੇ। ਉਹ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨ ਲਈ ਇਥੇ ਦੇ ਵੱਖ -ਵੱਖ ਰਾਹਤ ਕੈਪਾਂ ਦਾ ਦੌਰਾ ਕਰਨਗੇ।

ABOUT THE AUTHOR

...view details