ਨਵੀਂ ਦਿੱਲੀ: ਗਲਵਾਨ ਝੜਪ ਵਿੱਚ ਜ਼ਖ਼ਮੀ ਹੋਏ ਇੱਕ ਜਵਾਨ ਦੇ ਪਿਤਾ ਨੇ ਰਾਹੁਲ ਗਾਂਧੀ ਨੂੰ ਝਾੜ ਪਾਈ ਹੈ। ਜਵਾਨ ਦੇ ਪਿਤਾ ਨੇ ਕਿਹਾ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਰਾਜਨੀਤੀ ਨੂੰ ਨਾ ਵਾੜੋ।
ਬੀਤੀ ਕੱਲ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵੀਡਿਓ ਸਾਂਝੀ ਕੀਤੀ ਸੀ, ਜਿਸ ਵਿੱਚ ਜ਼ਖ਼ਮੀ ਜਵਾਨ ਦਾ ਪਿਤਾ ਇਹ ਦਾਅਵਾ ਕਰ ਰਿਹਾ ਹੈ ਕਿ ਚੀਨ ਨਾਲ ਝੜਪ ਮੌਕੇ ਭਾਰਤੀ ਫ਼ੌਜ ਦੇ ਜਵਾਨ ਨਿਹੱਥੇ ਸਨ।
ਗਾਂਧੀ ਨੇ ਵੀਡਿਓ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਭਾਰਤੀ ਸਰਕਾਰ ਦੇ ਸੀਨੀਅਰ ਮੰਤਰੀ ਮੋਦੀ ਨੂੰ ਬਚਾਉਣ ਦੇ ਲਈ ਝੂਠ ਬੋਲ ਰਹੇ ਹਨ। ਸਾਡੇ ਸ਼ਹੀਦਾਂ ਦਾ ਆਪਣੇ ਝੂਠ ਨਾਲ ਨਿਰਾਦਰ ਨਾ ਕਰੋ।