ਰਾਏਪੁਰ: ਨੈਸ਼ਨਲ ਟ੍ਰਾਈਬਲ ਡਾਂਸ ਫੈਸਟੀਵਲ ਵਿੱਚ ਪਹੁੰਚੇ ਕਾਂਗਰਸੀ ਆਗੂ ਆਪਣੇ ਆਪ ਨੂੰ ਇੱਥੇ ਦੇ ਲੋਕ ਕਲਾਕਾਰਾਂ ਨੂੰ ਥਿਰਕਤੇ ਦੇਖ ਖ਼ੁਦ ਨੂੰ ਨਾ ਰੋਕ ਸਕੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਨਾਲ ਸਟੇਜ 'ਤੇ ਪਹੁੰਚੇ ਅਤੇ ਢੋਲਕ ਨੂੰ ਗੱਲ 'ਚ ਪਾ ਕੇ ਲੋਕ ਕਲਾਕਾਰਾਂ ਨਾਲ ਜਮ ਕੇ ਥਿਰਕੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਲੋਕ ਸਭਾ ਸਪੀਕਰ ਮੀਨਾ ਕੁਮਾਰ, ਮੰਤਰੀ ਕਵਾਸੀ ਲਖਮਾ ਅਤੇ ਪੀਸੀਸੀ ਚੀਫ਼ ਮੋਹਨ ਮਰਕਾਮ ਉਨ੍ਹਾਂ ਨਾਲ ਮੌਜੂਦ ਸਨ।
ਹੈਂ!..ਰਾਹੁਲ ਗਾਂਧੀ ਨੂੰ ਆਹ ਕੀ ਹੋ ਗਿਐ
ਨੈਸ਼ਨਲ ਟ੍ਰਾਈਬਲ ਡਾਂਸ ਫੈਸਟੀਵਲ ਵਿੱਚ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਕਲਾਕਾਰਾਂ ਨੂੰ ਨਚਦਾ ਵੇਖ ਖ਼ੁਦ ਨੂੰ ਨਾ ਰੋਕ ਸਕੇ ਤੇ ਸਟੇਜ 'ਤੇ ਉਨ੍ਹਾਂ ਨਾਲ ਥਿਰਕਨ ਜਾ ਪੁੱਜੇ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਛੱਤੀਸਗੜ੍ਹ ਦੀ ਸਰਕਾਰ ਚਲਾਉਣ ਵਿੱਚ ਆਦਿਵਾਸੀ ਅਵਾਜ ਸੁਣਾਈ ਦੇਣੀ ਚਾਹੀਦੀ ਹੈ। ਦੇਸ਼ ਵਿੱਚ ਆਦਿਵਾਸੀਆਂ ਸਾਹਮਣੇ ਬਹੁਤ ਮੁਸ਼ਕਲਾ ਹੈ, ਛੱਤੀਸਗੜ੍ਹ ਵਿੱਚ ਆਦਿਵਾਸੀਆਂ ਦੀ ਆਵਾਜ਼ ਸੁਣਾਈ ਦਿੱਤੀ ਜਾ ਰਹੀ ਹੈ। ਛੱਤੀਸਗੜ੍ਹ ਦੀ ਸਰਕਾਰ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਸਰਕਾਰ ਲੋਕਾਂ ਦੀ ਆਵਾਜ਼ ਸੁਣਦੀ ਹੈ, ਵਿਧਾਨ ਸਭਾ ਵਿੱਚ ਇੱਕ ਵਿਅਕਤੀ ਦੀ ਨਹੀਂ ਪਰ ਹਰ ਕਿਸੇ ਦੀ ਆਵਾਜ਼ ਸੁਣਾਈ ਦਿੰਦੀ ਹੈ।
ਦੇਸ਼ ਉਦੋਂ ਤੱਕ ਵਿਕਾਸ ਨਹੀਂ ਕਰ ਸਕਦਾ ਜਦ ਤੱਕ ਅਸੀਂ ਹਰ ਧਰਮ, ਹਰ ਜਾਤੀ ਦੇ ਲੋਕਾਂ ਨਾਲ ਨਹੀਂ ਚਲਦੇ। ਇਸ ਮੌਕੇ ਰਾਹੁਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਛੱਤੀਸਗੜ੍ਹ ਦੀ ਆਰਥਿਕਤਾ ਬਾਕੀ ਰਾਜਾਂ ਨਾਲੋਂ ਅੱਗੇ ਜਾ ਰਹੀ ਹੈ। ਤਿਉਹਾਰ ਦਾ ਕਦੇ ਲਾਭ ਨਹੀਂ ਹੋਵੇਗਾ, ਹਰ ਵਿਅਕਤੀ ਨੂੰ ਇਕੱਠੇ ਮਿਲ ਕੇ ਇੱਕ ਮੌਕਾ ਮਿਲੇਗਾ, ਹਰ ਕਬੀਲੇ ਨੂੰ ਆਪਣਾ ਸ$ਭਿਆਚਾਰ ਅਤੇ ਏਕਤਾ ਦਰਸਾਉਣ ਦਾ ਮੌਕਾ ਮਿਲੇਗਾ।