ਨਵੀਂ ਦਿੱਲੀ: ਲੋਕ ਸਭਾ ਵਿੱਚ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਤੇ ਟਿੱਪਣੀ ਕਰਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਪ੍ਰੱਗਿਆ ਠਾਕੁਰ ਨੂੰ ਅੱਤਵਾਦੀ ਕਿਹਾ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, 'ਅੱਤਵਾਦੀ ਪ੍ਰੱਗਿਆ ਨੇ ਅੱਤਵਾਦੀ ਗੋਡਸੇ ਨੂੰ ਇੱਕ ਦੇਸ਼ ਭਗਤ ਕਿਹਾ ਹੈ। ਇਹ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਇੱਕ ਦੁਖਦਾਈ ਦਿਨ ਹੈ।'
ਗਾਂਧੀ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਪ੍ਰੱਗਿਆ ਠਾਕੁਰ ਜੋ ਬੋਲ ਰਹੀ ਹੈ ਉਹ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈ ਸੰਘ ਦੀ ਆਤਮਾ ਹੈ। ਮੈਂ ਕੀ ਕਹਿ ਸਕਦਾ ਹਾਂ, ਇਹ ਕੋਈ ਲੁਕਿਆ ਹੋਇਆ ਨਹੀਂ ਹੈ, ਮੈਂ ਆਪਣਾ ਟਾਇਮ ਉਸ ਮਹਿਲਾ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦੀ ਮੰਗ ਕਰ ਕੇ ਖ਼ਰਾਬ ਨਹੀਂ ਕਰਨਾ ਚਾਹੁੰਦਾ
ਸੰਸਦ ਵਿੱਚ ਪ੍ਰੱਗਿਆ ਠਾਕੁਰ ਵੱਲੋਂ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਸ ਦਾ ਜਮ ਕੇ ਵਿਰੋਧ ਕੀਤਾ ਹੈ। ਇਸ ਬਿਆਨ ਤੋਂ ਬਾਅਦ ਰੱਖਿਆ ਮੰਤਰੀ ਨੂੰ ਵੀ ਬਿਆਨ ਦੇਣਾ ਪਿਆ। ਵਿਰੋਧੀ ਦਲਾਂ ਦੇ ਹੰਗਾਮੇ ਦੇ ਦੌਰਾਨ ਹੀ ਰਾਜਨਾਥ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਸਾਰਿਆਂ ਦੇ ਆਦਰਸ਼ ਹਨ ਉਹ ਜਾਤੀ, ਧਰਮ, ਸੂਬੇ ਤੋਂ ਪਰੇ ਹਨ।
ਪ੍ਰੱਗਿਆ ਠਾਕੁਰ ਦੀ ਇਸ ਟਿੱਪਣੀ ਦੀ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਦੀ ਨਿਖ਼ੇਦੀ ਕੀਤੀ ਹੈ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਭਾਜਾਪਾ, ਲੋਕ ਸਭਾ ਸੰਸਦ ਪ੍ਰੱਗਿਆ ਠਾਕੁਰ ਦੀ ਟਿੱਪਣੀ ਦੀ ਨਿਖ਼ੇਦੀ ਕਰਦੀ ਹੈ। ਪਾਰਟੀ ਅਜਿਹੇ ਬਿਆਨਾਂ ਦਾ ਕਦੇ ਵੀ ਸਮਰਥਨ ਨਹੀਂ ਕਰਦੀ।