ਨਵੀਂ ਦਿੱਲੀ: ਹਾਥਰਸ ਰੇਪ ਪੀੜਤਾ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਜਾ ਰਹੇ ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਮੁੱਖ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਜੇਪੀ ਗੈਸਟ ਹਾਉਸ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਦਿੱਲੀ ਲਈ ਰਵਾਨਾ ਹੋ ਗਏ ਹਨ।
ਦੱਸਣਯੋਗ ਹੈ ਕਿ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਅਤੇ ਮੁੱਖ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਹਾਥਰਸ ਬਲਾਤਕਾਰ ਪੀੜਤਾ ਦੇ ਪਰਿਵਾਰ ਨੂੰ ਮਿਲਣ ਲਈ ਦੁਪਹਿਰੇ ਦਿੱਲੀ ਤੋਂ ਹਾਥਰਸ ਲਈ ਨਿੱਕਲੇ ਸਨ। ਨੋਇਡਾ ਡੀਐਨਡੀ ਤੋਂ ਨਿਕਲਣ ਤੋਂ ਬਾਅਦ ਰਾਹੁਲ ਗਾਂਧੀ ਦੇ ਕਾਫਲੇ ਨੂੰ ਯੂਪੀ ਪੁਲਿਸ ਨੇ ਗ੍ਰੇਟਰ ਨੋਇਡਾ ਨੇੜੇ ਰੋਕ ਲਿਆ। ਜਿਸ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਪੈਦਲ ਹੀ ਹਾਥਰਸ ਲਈ ਰਵਾਨਾ ਹੋਏ।
ਦੋਵਾਂ ਆਗੂਆਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਯੂਪੀ ਪੁਲਿਸ ਵਿਚਾਕਰ ਝੜਪ ਵੀ ਹੋਈ ਕਾਂਗਰਸ ਨੇ ਦੋਸ਼ ਲਾਇਆ ਕਿ ਝੜਪ ਦੌਰਾਨ ਰਾਹੁਲ ਗਾਂਧੀ ਡਿੱਗ ਪਏ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਵੀ ਕੀਤਾ।